ਕਲਾਨੌਰ - ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਬਾਲਾਕ ਕਲਾਨੌਰ ਦੇ ਨੇੜਲੇ ਪਿੰਡ ਵਡਾਲਾ ਬਾਂਗਰ 'ਚ ਅਮ੍ਰਿਤਧਾਰੀ ਮਹਿਲਾ ਦੇ ਵਾਲ ਕੱਟਣ ਅਤੇ ਔਰਤ ਦੇ ਬੇਹੋਸ਼ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਔਰਤ ਨੂੰ ਬੇਹੋਸ਼ੀ ਦੀ ਹਾਲਤ 'ਚ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ 'ਚ ਦਾਖਲ ਕਰਵਾਇਆ ਗਿਆ ਹੈ। ਹੋਸ਼ 'ਚ ਆਉਣ ਉਪਰੰਤ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ।
ਪੀੜਤ ਔਰਤ ਰਜਵੰਤ ਕੌਰ ਪਤਨੀ ਸਰਬਜੀਤ ਸਿੰਘ ਨਿਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ ਦੱਸ ਵਜੇ ਆਪਣੇ ਘਰ 'ਚ ਕੰਮ ਕਰ ਰਹੀ ਸੀ ਕਿ ਅਚਾਨਕ ਇਕ ਔਰਤ, ਜੋ ਦੂਜੇ ਸ਼ਹਿਰ ਦੀ ਲੱਗ ਰਹੀ ਸੀ, ਨੇ ਉਸ ਦੇ ਘਰ ਦਾਖਲ ਹੋ ਕੇ ਪਿੱਛੋ ਦੀ ਉਸ ਦੇ ਵਾਲਾਂ ਨੂੰ ਫੜ ਲਿਆ ਜਦੋ ਉਸ ਨੇ ਆਪਣੇ ਵਾਲ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਔਰਤ ਨੇ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਅਤੇ ਚਾਕੂ ਨਾਲ ਉਸ ਦੇ ਵਾਲ ਕੱਟ ਦਿੱਤੇ ਜਿਸ ਕਾਰਨ ਉਹ ਬੇਹੋਸ਼ ਹੋ ਗਈ।
ਔਰਤ ਦੀ ਚੀਕਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਮਹਿਲਾਂ ਦੇ ਘਰ ਪਹੁੰਚ ਕੇ ਦੇਖਿਆ ਤਾਂ ਔਰਤ ਬੇਹੋਸ਼ ਪਈ ਸੀ ਅਤੇ ਉਸ ਦੇ ਵਾਲ ਕੱਟੇ ਹੋਏ ਸਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਪੀੜਤ ਔਰਤ ਤੋਂ ਇਲਾਵਾ ਕਿਸੇ ਨੇ ਵੀ ਇਸ ਔਰਤ ਦੇ ਵਾਲ ਕੱਟਣ ਵਾਲੀ ਔਰਤ ਨੂੰ ਨਹੀਂ ਦੇਖਿਆ, ਜੋ ਕਈ ਤਰ੍ਹਾਂ ਦਾ ਸ਼ੱਕ ਪੈਂਦਾ ਕਰਦਾ ਹੈ। ਇਸ ਸਬੰਧੀ ਪੁਲਸ ਚੌਕੀ ਵਡਾਲਾ ਬਾਂਗਰ ਦਵਿੰਦਰ ਸਿੰਘ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਇਸ ਘਟਨਾ ਦੀ ਜਾਣਕਾਰੀ ਲੈਣ ਅਤੇ ਬਣਦੀ ਕਾਰਵਾਈ ਦੀ ਗੱਲ ਕੀਤੀ ਗਈ ਤਾਂ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਕਰਨ ਤੋਂ ਇੰਨਕਾਰ ਕਰ ਦਿੱਤਾ।
ਰੇਲਵੇ ਸਟੇਸ਼ਨ 'ਤੇ ਲਾਵਾਰਿਸ ਲੜਕੀ ਮਿਲਣ ਨਾਲ ਮਚਿਆ ਹੜਕੰਪ
NEXT STORY