ਗੁਰਦਾਸਪੁਰ (ਵਿਨੋਦ): ਮੁਸਲਿਮ ਫਿਰਕੇ ਦੀ ਇਕ 3 ਮਹੀਨੇ ਦੀ ਗਰਭਵਤੀ ਲੜਕੀ ਨੂੰ ਉਸ ਦੀ ਸੱਸ ਅਤੇ ਨਨਾਣ ਵਲੋਂ ਮਾਰਕੁੱਟ ਕਰਕੇ ਜ਼ਖਮੀ ਕਰਨ ਦੇ ਕਾਰਨ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੇ ਅਨੁਸਾਰ ਹਸਪਤਾਲ ਵਿਚ ਦਾਖ਼ਲ ਪੀੜਿਤਾਂ ਦੇ ਪੇਟ ਦੇ ਅੰਦਰ ਪਲ ਰਿਹਾ ਬੱਚਾ ਮਰ ਗਿਆ ਅਤੇ ਗਰਭਪਾਤ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।ਸਿਵਲ ਹਸਪਤਾਲ ਵਿਚ ਦਾਖਲ ਸੋਮਾ ਪੁੱਤਰ ਹਸਨਦੀਨ ਨਿਵਾਸੀ ਗਾਂਧੀਆ ਪਨਿਆੜ ਦੀ ਭੈਣ ਸੀਰਤ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸੋਮਾ ਦਾ ਵਿਆਹ ਲਗਭਗ ਅੱਠ ਸਾਲ ਪਹਿਲਾਂ ਗੁੱਡੂ ਨਿਵਾਸੀ ਦਬੁਰਜੀ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਲੜਕਾ ਵੀ ਹੈ, ਪਰ ਸੋਮਾ ਦੀ ਸੱਸ ਤੇ ਨਨਾਣ ਉਸ ਨੂੰ ਘਰ ਤੋਂ ਕੱਢਣਾ ਚਾਹੁੰਦੀ ਸੀ ਜਿਸ ਕਾਰਨ ਝਗੜਾ ਰਹਿੰਦਾ ਸੀ। ਇਸ ਝਗੜੇ ਦੇ ਚੱਲਦੇ ਸੋਮਾ ਅਤੇ ਉਸ ਦਾ ਪਤੀ ਗੁੱਡੂ ਪਿੰਡ ਹਰੀਪੁਰ ਵਿਚ ਡੇਰਾ ਬਣਾ ਕੇ ਰਹਿਣ ਲੱਗੇ ਅਤੇ ਸੋਮਾ ਦਾ ਲੜਕਾ ਸਾਡੇ ਕੋਲ ਗਾਂਧੀਆ ਪਨਿਆੜ ਰਹਿੰਦਾ ਹੈ। ਸ਼ੁੱਕਰਵਾਰ ਸੋਮਾ ਦਾ ਪਤੀ ਗੁੱਡੂ ਪਨਿਆੜ ਆਪਣਾ ਲੜਕਾ ਲੈਣ ਦੇ ਲਈ ਆਇਆ ਹੋਇਆ ਸੀ, ਜਦ ਉਹ ਸ਼ਾਮ ਵਾਪਸ ਹਰੀਪੁਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸੋਮਾ ਦੀ ਹਾਲਤ ਬਹੁਤ ਖਰਾਬ ਸੀ। ਉਸ ਨੇ ਸਾਨੂੰ ਸੂਚਿਤ ਕੀਤਾ ਅਤੇ ਅਸੀਂ ਪਹਿਲਾਂ ਸੋਮਾ ਨੂੰ ਦੀਨਾਨਗਰ ਅਤੇ ਬਾਅਦ 'ਚ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ।
ਇਹ ਵੀ ਪੜ੍ਹੋ: ਏ.ਐੱਸ.ਆਈ. ਹਰਜੀਤ ਦੀ ਸਰਜਰੀ ਕਰਨ ਵਾਲੀ ਪੀ. ਜੀ.ਆਈ. ਟੀਮ ਦਾ ਹੋਵੇਗਾ ਸਨਮਾਨ
ਸੋਮਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੀ ਸੱਸ ਸਾਬੋ ਅਤੇ ਨਨਾਣ ਬਾਨੋ ਉਸ ਦੇ ਕੋਲ ਹਰੀਪੁਰ ਆਈ ਸੀ ਅਤੇ ਉਸ ਦੀ ਮਾਰਕੁੱਟ ਕਰਕੇ ਉਸ ਦੇ ਪੇਟ 'ਚ ਲੱਤ ਮਾਰ ਕੇ ਚਲੀ ਗਈ। ਉਸ ਦੇ ਬਾਅਦ ਤੋਂ ਹੀ ਉਸ ਦੀ ਹਾਲਤ ਖਰਾਬ ਚਲ ਰਹੀ ਹੈ। ਪੀੜਿਤ ਸੋਮਾ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਸ਼ਨੀਵਾਰ ਨੂੰ ਉਸ ਦਾ ਗਰਭਪਾਤ ਕੀਤਾ ਸੀ ਅਤੇ ਅੱਜ ਫਿਰ ਅਲਟਰਾ ਸਾਊਂਡ ਕਰਵਾਉਣ ਤੇ ਪਾਇਆ ਗਿਆ ਕਿ ਗਰਭਪਾਤ ਪੂਰੀ ਤਰ੍ਹਾਂ ਨਾਲ ਨਹੀਂ ਹੋਇਆ ਹੈ, ਜਿਸ ਦਾ ਕਾਰਨ ਹੁਣ ਫਿਰ ਸੋਮਾ ਦਾ ਗਰਭਪਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀੜਿਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ: ਕੋਰੋਨਾ ਪੀੜਤ ਏ.ਸੀ.ਪੀ. ਦਾ ਗੰਨਮੈਨ ਕੋਵਿਡ-19 ਨੂੰ ਇੰਝ ਦੇ ਰਿਹੈ ਮਾਤ, ਵੀਡੀਓ ਵਾਇਰਲ
ਕੀ ਕਹਿਣਾ ਹੈ ਦੀਨਾਨਗਰ ਪੁਲਸ ਸਟੇਸਨ ਇੰਚਾਰਜ ਦਾ
ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਬਲਦੇਵ ਰਾਜ ਸ਼ਰਮਾ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਅੱਜ ਹੀ ਸਿਵਲ ਹਸਪਤਾਲ ਤੋਂ ਸੋਮਾ ਦੇ ਦਾਖਲ ਹੋਣ ਅਤੇ ਉਸ ਨਾਲ ਮਾਰਕੁੱਟ ਕਰਨ ਦਾ ਸੰਦੇਸ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਮੈਡੀਕਲ ਰਿਪੋਰਟ ਸਮੇਤ ਪੀੜਤਾ ਦੇ ਬਿਆਨ ਲੈਣ ਦੇ ਲਈ ਕਿਸੇ ਨੂੰ ਭੇਜਿਆ ਜਾ ਰਿਹਾ ਹੈ ਜੋ ਵੀ ਪੀੜਿਤਾ ਬਿਆਨ ਦੇਵੇਗੀ ਉਸ ਸਬੰਧੀ ਜਾਂਚ ਪੜਤਾਲ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)
NEXT STORY