ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੀ ਡਿਪਟੀ ਕਮਿਸ਼ਨਰ ਵਲੋਂ ਸ਼ਰਾਬ ਫੈਕਟਰੀਆਂ 'ਚ ਸਥਾਨਕ ਸਰਕਾਰੀ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਥੇ ਦੱਸ ਦੇਈਏ ਕਿ ਬੀਤੇ ਦਿਨ ਗੁਰਦਾਸਪੁਰ ਦੇ ਡੀ.ਸੀ. ਵਲੋਂ ਸ਼ਰਾਬ ਫੈਕਟਰੀ ਅਤੇ ਡਿਸਟਿਲਰੀ ਵਿਚ ਬਣ ਰਹੀ ਸ਼ਰਾਬ ਦੀ ਨਿਗਰਾਨੀ ਕਰਨ ਅਤੇ ਸ਼ਰਾਬ ਦੀ ਨਾਜਾਇਜ਼ ਸਪਲਾਈ ਅਤੇ ਤਸਕਰੀ ਰੋਕਣ ਲਈ ਅਧਿਆਪਕਾਂ ਦੀ ਤਾਇਨਾਤੀ ਅਤੇ ਸਰਵੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਪਰ ਸੰਯੁਕਤ ਅਧਿਆਪਕ ਸੰਘ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ ਹੈ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਅਧਿਆਪਕ ਦਾ ਅਹੁਦਾ ਇਕ ਮਾਣਯੋਗ ਅਹੁਦਾ ਹੈ। ਅਧਿਆਪਕਾਂ ਨੂੰ ਸ਼ਰਾਬ ਫੈਕਟਰੀਆਂ ਵਿਚ ਡਿਊਟੀ ਕਰਾਉਣਾ ਗਲਤ ਹੈ। ਇਸ ਦੇ ਚੱਲਦਿਆਂ ਅੱਜ ਡੀ.ਸੀ. ਵਲੋਂ ਡਿਊਟੀਆਂ ਨੂੰ ਰੱਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਗੁਰੂ ਘਰ 'ਚ ਪਰਤੀ ਰੌਣਕ, ਸੰਗਤਾਂ ਦੀ ਆਮਦ ਸ਼ੁਰੂ (ਤਸਵੀਰਾਂ)
ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਫਰਕ, ਡਾਟਾ ਠੀਕ ਕਰਨ ਦੀਆਂ ਹਦਾਇਤਾਂ
NEXT STORY