ਗੁਰਦਾਸਪੁਰ (ਗੁਰਪ੍ਰੀਤ) : ਧੀ ਨੂੰ ਮਿਲਣ ਗਏ ਬਜ਼ੁਰਗ ਨੂੰ ਅਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਵਾਰਾ ਕੁੱਤਿਆਂ ਦਾ ਇਹ ਆਤੰਕ, ਜਿਸ ਬਾਰੇ ਸੁਣ ਤੁਹਾਡੀ ਰੂਹ ਕੰਬ ਜਾਏਗੀ। ਇਹ ਖੌਫਨਾਕ ਘਟਨਾ ਗੁਰਦਾਸਪੁਰ ਜ਼ਿਲੇ ਦੇ ਕਸਬਾ ਫਤਿਹਗੜ੍ਹ ਚੂੜ੍ਹੀਆਂ ਦੀ ਹੈ, ਜਿਥੇ ਯੂਨਸ ਮਸੀਹ ਨਾਂ ਦੇ ਬਜ਼ੁਰਗ ਨੂੰ ਹੱਡਾਰੋੜੀ ਦੇ ਕੁੱਤਿਆਂ ਨੇ ਉਸ ਵੇਲੇ ਨੋਚ-ਨੋਚ ਕੇ ਖਾ ਲਿਆ ਜਦੋਂ ਉਹ ਆਪਣੀ ਧੀ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ। ਜਾਣਕਾਰੀ ਮੁਤਾਬਕ 70 ਸਾਲਾ ਬਜ਼ੁਰਗ ਯੂਨਸ ਮਸੀਹ ਆਪਣੀ ਧੀ ਨੂੰ ਮਿਲਣ ਗਿਆ ਸੀ ਪਰ ਉਸਤੋਂ ਬਾਅਦ ਉਹ ਲਾਪਤਾ ਹੋ ਗਿਆ। ਕੱਲ ਖੇਤਾਂ 'ਚ ਕੰਮ ਕਰਦੇ ਕੁਝ ਲੋਕਾਂ ਨੇ ਕੁੱਤਿਆਂ ਨੂੰ ਕੁਝ ਮਾਸ ਦੇ ਟੁਕੜੇ ਨੋਚਦੇ ਵੇਖਿਆ ਤੇ ਆਸ-ਪਾਸ ਕਿਸੇ ਵਿਅਕਤੀ ਦੇ ਕੱਪੜੇ ਖਿਲਰੇ ਵੇਖੇ, ਜਦੋਂ ਆਸ-ਪਾਸ ਦਾ ਇਲਾਕਾ ਵੇਖਿਆ ਤਾਂ ਹੱਡਾ ਰੋੜੀ ਦੇ ਕੋਲੋਂ ਯੂਨਸ ਦੀ ਸਿਰਫ 30 ਫੀਸਦੀ ਲਾਸ਼ ਤੇ ਪਿੰਜਰ ਹੀ ਮਿਲਿਆ।

ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਤੇ ਦੁੱਖ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਅਵਾਰਾ ਕੁੱਤਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਪਿੰਡ 'ਚ ਆਤੰਕ ਮਚਾਇਆ ਹੋਇਆ ਹੈ। ਪਰਿਵਾਰ ਸਣੇ ਪੂਰੇ ਪਿੰਡ ਨੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।
ਡੁੱਬਦੇ ਕਾਂਗਰਸੀਆਂ ਨੂੰ ਸੋਨੀਆ ਗਾਂਧੀ ਦਾ ਸਹਾਰਾ : ਬੀਬਾ ਬਾਦਲ (ਵੀਡੀਓ)
NEXT STORY