ਗੁਰਦਾਸਪੁਰ (ਵਿਨੋਦ) : ਇਕ 12 ਸਾਲਾ ਲੜਕੀ ਵਲੋਂ ਨੌਜਵਾਨ ਨਾਲ ਸਰੀਰਕ ਸਬੰਧ ਬਣਾਉਣ 'ਤੇ ਜਿਗਰਾ ਦੇ ਆਦੇਸ਼ ਉਪਰ ਕੁੜੀ ਦੀ ਮੁਸਲਿਮ ਕਾਰੋ-ਕਾਰੀ ਨਿਯਮ ਅਨੁਸਾਰ ਪੱਥਰ ਮਾਰ-ਮਾਰ ਕਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਪਾਕਿਸਤਾਨ ਦੇ ਸੂਬੇ ਸਿੰਧ ਦੀ ਅਸੈਂਬਲੀ 'ਚ ਪੂਰਾ ਦਿਨ ਹਾਵੀ ਰਿਹਾ। ਸਰਹੱਦ ਪਾਰ ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਖੀਰਥਰ ਇਲਾਕੇ ਦੇ ਸਾਹੀ ਮਕਾਨ ਪਿੰਡ 'ਚ 7-8 ਦਿਨ ਪਹਿਲਾਂ ਪਿੰਡ 'ਚ ਜਿਗਰਾ ਆਯੋਜਿਤ ਕਰ ਕੇ ਇਕ 12 ਸਾਲਾ ਕੁੜੀ ਗੁਲਸਮਾ ਦਾ ਪੱਥਰ ਮਾਰ ਕੇ ਕਤਲ ਕਰਨ ਦਾ ਜਿਗਰਾ ਨੇ ਆਦੇਸ਼ ਦਿੱਤਾ ਸੀ। ਇਲਾਕੇ ਦੇ ਰਿੰਡ ਕਬੀਲੇ 'ਚ ਵੈਸੇ ਤਾਂ ਕੁੜੀ ਦੇ ਪਿਤਾ ਨੇ ਹੀ ਜਿਗਰਾ ਬੁਲਾਉਣ ਦੀ ਮੰਗ ਕੀਤੀ ਸੀ ਪਰ ਜਦ ਜਿਗਰਾ ਮੈਂਬਰਾਂ ਨੂੰ ਪਤਾ ਲੱਗਾ ਕਿ ਕੁੜੀ ਦੀ ਸਹਿਮਤੀ ਨਾਲ ਮੁੰਡੇ ਨੇ ਸਰੀਰਕ ਸਬੰਧ ਬਣਾਏ ਹਨ ਤਾਂ ਕੁੜੀ ਨੂੰ ਹੀ ਇਸ ਦੀ ਸਜ਼ਾ ਦਿੱਤੇ ਜਾਣ ਦਾ ਫੈਸਲਾ ਹੋਇਆ ਪਰ ਇਹ ਮਾਮਲਾ ਪ੍ਰੈੱਸ ਅਤੇ ਪੁਲਸ ਤੋਂ ਲੁਕਾ ਕੇ ਰੱਖਿਆ ਗਿਆ ਸੀ।
ਕੱਲ ਅਸੈਂਬਲੀ 'ਚ ਇਕ ਮੈਂਬਰ ਨੇ ਘਟਨਾ ਸਬੰਧੀ ਰੌਲਾ ਪਾਇਆ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਹਿਲਾਂ ਤਾਂ ਮ੍ਰਿਤਕ ਕੁੜੀ ਦੇ ਮਾਂ-ਬਾਪ ਨੂੰ ਹੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੇ ਮਾਂ-ਬਾਪ ਦੇ ਬਿਆਨ ਦੇ ਆਧਾਰ 'ਤੇ ਕੁੜੀ ਨਾਲ ਸਬੰਧ ਬਣਾਉਣ ਵਾਲੇ ਮੁੰਡੇ ਨੂੰ ਪੁਲਸ ਨੇ ਹਿਰਾਸਤ 'ਚ ਲਿਆ। ਇਸ ਸਬੰਧੀ ਜਿਗਰਾ ਦੇ ਮੈਂਬਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਪਰ ਜਿਗਰਾ ਦੀ ਅਗਵਾਈ ਕਰਨ ਵਾਲੇ ਵਿਅਕਤੀ ਨੇ ਪੁਲਸ ਨੂੰ ਫੋਨ ਕਰ ਕੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਇਕ ਤਾਂ ਮੁਸਲਿਮ ਧਰਮ 'ਚ ਕਾਰੋ-ਕਾਰੀ ਅਧੀਨ ਸਜ਼ਾ ਦਿੱਤੇ ਜਾਣ ਦਾ ਕਾਨੂੰਨ ਹੈ। ਦੂਜਾ ਜਿਸ ਕੁੜੀ ਦਾ ਪੱਥਰ ਮਾਰ ਕੇ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਉਸ ਦੀ ਮੌਤ ਇਲਾਕੇ 'ਚ ਪਹਾੜੀ ਖਿਸਕਣ ਨਾਲ ਪੱਥਰ ਡਿੱਗਣ ਨਾਲ ਹੋਈ ਹੈ, ਉਸ ਦੀ ਹੱਤਿਆ ਨਹੀਂ ਕੀਤੀ ਜਦਕਿ ਮ੍ਰਿਤਕ ਦੇ ਮਾਂ-ਬਾਪ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੀ ਕੁੜੀ ਦੀ ਹੱਤਿਆ ਜਿਗਰਾ ਦੇ ਆਦੇਸ਼ਾਂ 'ਤੇ ਪੱਥਰ ਮਾਰ-ਮਾਰ ਕੇ ਕੀਤੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਮ੍ਰਿਤਕ ਗੁਲਸਮਾ ਦੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੁਲਸ ਮੌਤ ਦੇ ਕਾਰਨਾਂ ਦੀ ਜਾਂਚ ਰਿਪੋਰਟ ਮਿਲਣ ਦੀ ਉਡੀਕ ਕਰ ਰਹੀ ਹੈ।
ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਪਟਵਾਰੀਆਂ ਦੀਆਂ 1090 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ
NEXT STORY