ਗੁਰਦਾਸਪੁਰ (ਵਿਨੋਦ) : ਵੱਖ-ਵੱਖ ਸਰਕਾਰੀ ਦਫਤਰਾਂ 'ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾ ਕੇ ਲੋਕਾਂ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਬੁੱਧਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਜ਼ਿਲੇ ਦੇ ਵੱਖ-ਵੱਖ ਬਲਾਕਾਂ 'ਚ 11 ਵਿਭਾਗਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਦੱਸਿਆ ਕਿ ਸਬ-ਡਵੀਜ਼ਨ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ 89 ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਗੁਰਦਾਸਪੁਰ ਵਲੋਂ 11 ਵਿਭਾਗਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਡਰੇਨੇਜ ਵਿਭਾਗ ਦੇ ਦਫ਼ਤਰ 'ਚ ਦਲਬੀਰ ਕੌਰ, ਰਜੇਸ਼ ਸ਼ਰਮਾ, ਵਰਿੰਦਰ ਕੁਮਾਰ, ਰਵੀ ਕੁਮਾਰ ਕਲਰਕ, ਕੁਲਦੀਪ ਕੌਰ ਕਲਰਕ, ਨੀਰਜ ਕੁਮਾਰ ਸਬ ਡਵੀਜ਼ਨਲ ਕਲਰਕ, ਜਗਸੀਰ ਸਿੰਘ ਕਲਰਕ ਗੈਰ-ਹਾਜ਼ਰ ਪਾਏ ਗਏ।
ਇਸੇ ਤਰ੍ਹਾਂ ਜ਼ਿਲਾ ਸਪੋਰਟਸ ਦਫਤਰ ਸਿੰਮੀ ਮਿਨਹਾਸ, ਮਨਜੀਤ ਸਿੰਘ, ਮਨੋਹਰ ਸਿੰਘ, ਰਾਮ ਪ੍ਰਸ਼ਾਦ, ਕੈਲਾਸ਼ ਕੁਮਾਰ, ਜ਼ਿਲਾ ਮੈਨੇਜਰ ਪਨਸਪ ਦਫ਼ਤਰ ਗੁਰਦਾਸਪੁਰ ਰਕੇਸ਼ ਕੁਮਾਰ ਸੀਨੀਅਰ ਸਹਾਇਕ, ਗੌਰਵ ਸੀਨੀਅਰ ਸਹਾਇਕ, ਚਰਨਜੀਤ ਸਿੰਘ ਸੀਨੀਅਰ ਸਹਾਇਕ, ਅਸ਼ਵਨੀ ਕੁਮਾਰ, ਸੌਰਵ ਕਲਰਕ, ਨਵੀਨ ਸਿੰਘ ਸਲਾਰੀਆ, ਕਸਤੂਰੀ ਲਾਲ ਸੇਵਾਦਾਰ, ਬਲਦੇਵ ਸਿੰਘ ਚੌਕੀਦਾਰ, ਜੋਗਿੰਦਰ ਪਾਲ ਚੌਕੀਦਾਰ, ਗੁਰਮੀਤ ਸਿੰਘ ਪੀ. ਡੀ. ਐੱਚ., ਮਹਿੰਦਰ ਕੁਮਾਰ ਸੇਵਾਦਾਰ, ਦਿਨੇਸ਼ ਗੁਪਤਾ ਨਿਰੀਖਕ, ਜ਼ਿਲਾ ਮੈਨੇਜਰ ਮਾਰਕਫੈੱਡ ਦਫ਼ਤਰ ਗੁਰਦਾਸਪੁਰ ਹਰਤੇਜ ਸਿੰਘ ਤਕਨੀਕੀ ਅਫ਼ਸਰ, ਬਲਜੀਤ ਸਿੰਘ ਐੱਮ. ਓ., ਬਲਵਿੰਦਰ ਕੌਰ ਨਿੱਜੀ ਸਹਾਇਕ, ਅਜੈ ਕੁਮਾਰ ਲੇਖਾਕਾਰ, ਸੰਮੀ ਕੁਮਾਰ ਸਹਾਇਕ ਲੇਖਾਕਾਰ, ਗੁਰਮੁੱਖ ਸਿੰਘ ਸਹਾਇਕ ਲੇਖਾਕਾਰ, ਪ੍ਰਦੀਪ ਕੌਰ ਸਹਾਇਕ ਲੇਖਾਕਾਰ, ਸੁਨੀਤਾ ਦੇਵੀ ਸੇਲਜ਼ ਵੂਮੈਨ, ਸੁਨੀਲ ਕੁਮਾਰ ਸੇਲਜ਼ ਮੈਨ, ਤਿਲਕ ਰਾਜ ਸ. ਆਪਰੇਟਰ, ਰਜਨੀ ਬਾਲਾ ਸੇਵਾਦਾਰ ਗੈਰ-ਹਾਜ਼ਰ ਸਨ। ਇਸੇ ਤਰ੍ਹਾਂ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਵਲੋਂ ਨਗਰ ਕੌਂਸਲ ਬਟਾਲਾ ਦੀ ਚੈਕਿੰਗ ਕੀਤੀ ਗਈ, ਜਿਸ 'ਚ ਨਿਰਮਲ ਸਿੰਘ ਸੁਪਰਡੈਂਟ, ਸਕਲਪ ਸੈਨੀਟਰੀ ਇੰਸਪੈਕਟਰ, ਕਰਨ ਕੁਮਾਰ ਸਫ਼ਾਈ ਸੇਵਕ, ਜੋਬਨਪ੍ਰੀਤ ਸਿੰਘ ਡਰਾਈਵਰ ਗੈਰ-ਹਾਜ਼ਰ ਸਨ।
ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ 13 ਦਫਤਰਾਂ ਦੀ ਚੈਕਿੰਗ
ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਹਾਇਕ ਕਮਿਸ਼ਨਰ (ਜ) ਰਮਨ ਕੋਛੜ ਵਲੋਂ 13 ਦਫਤਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਦੇ ਗੁਰਦਾਸਪੁਰ ਦਫਤਰ ਦੀ ਨਿਰਮਲ ਕੁਮਾਰੀ ਸੁਪਰਡੈਂਟ, ਕਿਰਤ ਦਫ਼ਤਰ 'ਚ ਪ੍ਰਦੀਪ ਕੁਮਾਰ ਕਿਰਤ ਤੇ ਸਲਾਹ ਅਫਸਰ, ਅਮਨਪ੍ਰੀਤ ਕੌਰ ਕਲਰਕ, ਜ਼ਿਲਾ ਰੋਜ਼ਗਾਰ ਦਫ਼ਤਰ 'ਚ ਪਵਿੱਤਰਦੀਪ ਸਿੰਘ ਕਲਰਕ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦਫਤਰ ਦੇ ਭੁਪਿੰਦਰ ਸਿੰਘ ਡਿਪਟੀ ਰਜਿਸਟਰਾਰ, ਸੰਤੋਖ ਸਿੰਘ ਸੀਨੀਅਰ ਸਹਾਇਕ, ਸੰਜੀਵ ਕੁੰਦਰਾ ਪੀ. ਏ., ਬਲਵੰਤ ਸਿੰਘ ਸੀਨੀਅਰ ਸਹਾਇਕ, ਨਵਤੇਜ ਸਿੰਘ ਜੂਨੀਅਰ ਸਹਾਇਕ, ਗੁਰਵਿੰਦਰ ਸਿੰਘ ਕਲਰਕ, ਭੁਪਿੰਦਰ ਸਿੰਘ ਸੇਵਾਦਾਰ, ਸਹਾਇਕ ਗੰਨਾ ਵਿਕਾਸ ਦਫ਼ਤਰ 'ਚ ਦਿਆਲ ਸਿੰਘ ਕਲਰਕ, ਸੁਰੇਸ਼ ਕੁਮਾਰ ਸੇਵਾਦਾਰ, ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਦਫ਼ਤਰ 'ਚ ਮਨਦੀਪ ਕੌਰ ਕਲਰਕ, ਜ਼ਿਲਾ ਸਿੱਖਿਆ ਦਫ਼ਤਰ (ਸ) 'ਚ ਗੁਰਜੀਤ ਸਿੰਘ ਜੂਨੀਅਰ ਸਹਾਇਕ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦਫ਼ਤਰ 'ਚ ਗੁਰਮਿੰਦਰ ਸਿੰਘ ਇਨੂਸੀਨੇਟਰ, ਗੁਰਸਿਮਰਨ ਸਿੰਘ ਮਿਲਕ ਰਿਕਾਰਡਰ, ਅਵਤਾਰ ਸਿੰਘ ਡਰਾਈਵਰ, ਗੁਰਦੇਵ ਸਿੰਘ ਡਰਾਈਵਰ, ਜਸਪ੍ਰੀਤ ਸਿੰਘ ਜੂਨੀਅਰ ਸਹਾਇਕ, ਮਨਜੀਤ ਕੌਰ ਜੂਨੀਅਰ ਸਹਾਇਕ, ਗੁਰਚਰਨ ਸਿੰਘ ਸੀਨੀਅਰ ਸਹਾਇਕ, ਰਜਿੰਦਰ ਕੁਮਾਰ ਸੁਪਰਡੈਂਟ, ਗੁਰਿੰਦਰ ਸਿੰਘ ਮਾਹਲ ਈ. ਡੀ. ਓ., ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦਫ਼ਤਰ 'ਚ ਭੁਪਿੰਦਰ ਸਿੰਘ ਡਿਪਟੀ ਰਜਿਸਟਰਾਰ ਕੋ-ਆਪਰੇਟਿਵ ਸੋਸਾਇਟੀ ਗੁਰਦਾਸਪੁਰ, ਮੁਕੇਸ਼ ਕੁਮਾਰ ਜੂਨੀਅਰ ਸਹਾਇਕ, ਦਲਬੀਰ ਸਿੰਘ ਜੂਨੀਅਰ ਸਹਾਇਕ, ਸੁਖਦੇਵ ਸਿੰਘ ਸੇਵਾਦਾਰ, ਸਤਿੰਦਰ ਕੁਮਾਰ ਸੇਵਾਦਾਰ, ਆਡਿਟ ਅਫ਼ਸਰ ਸਹਿਕਾਰੀ ਸਭਾਵਾਂ ਦਫ਼ਤਰ 'ਚ ਪ੍ਰਸ਼ੋਤਮ ਸਿੰਘ ਸੀਨੀਅਰ ਸਹਾਇਕ, ਬਲਵਿੰਦਰ ਸਿੰਘ ਨਿਰੀਖਕ ਪੜਤਾਲ, ਪੰਕਜ ਸ਼ਰਮਾ ਨਿਰੀਖਕ ਪੜਤਾਲ, ਸਿਮੀ ਨਿਰੀਖਕ ਪੜਤਾਲ, ਡਵੀਜ਼ਨਲ ਭੂਮੀ ਰੱਖਿਆ ਦਫ਼ਤਰ ਗੁਰਦਾਸਪੁਰ 'ਚ ਸੁਖਵਿੰਦਰ ਸਿੰਘ ਮੰਡਲ ਭੂਮੀ ਰੱਖਿਆ ਅਫ਼ਸਰ, ਰਜਿੰਦਰ ਸਿੰਘ ਉਪ ਮੰਡਲ ਇੰਜੀਨੀਅਰ, ਮੰਜੂ ਬਾਲਾ ਸੇਵਾਦਾਰ, ਸੁਰੇਖਾ ਰਾਣੀ ਸੇਵਾਦਾਰ, ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ 'ਚ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਮਿੱਤਰਮਾਨ ਸਿੰਘ ਏ. ਡੀ. ਓ. ਈ., ਖੇਤੀਬਾੜੀ ਵਿਸਤਾਰ ਅਫ਼ਸਰ ਹਰਮਨਪ੍ਰੀਤ ਸਿੰਘ, ਹਰਸ਼ ਸ਼ਰਮਾ ਸੇਵਾਦਾਰ, ਜ਼ਿਲਾ ਯੋਜਨਾਕਾਰ ਅਫ਼ਸਰ ਗੁਰਦਾਸਪੁਰ ਦਫ਼ਤਰ 'ਚ ਅਮਲੋਕ ਸਿੰਘ ਜ਼ਿਲਾ ਯੋਜਨਾਕਾਰ ਅਫ਼ਸਰ, ਜਗਜੀਤ ਸਿੰਘ ਪਲੈਨਿੰਗ ਅਫ਼ਸਰ ਅਤੇ ਐਕਸੀਅਨ ਪੰਚਾਇਤੀ ਰਾਜ ਬਲਦੇਵ ਸਿੰਘ ਗੈਰ-ਹਾਜ਼ਰ ਸਨ।
ਐੱਸ. ਡੀ. ਐੱਮ. ਅਸ਼ੋਕ ਥਾਨੇਵਾਲੀਆ ਵਲੋਂ ਚੈਕਿੰਗ
ਡੀ. ਸੀ. ਨੇ ਦੱਸਿਆ ਕਿ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਥਾਨੇਵਾਲੀਆ ਵਲੋਂ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਨੜਾਂਵਾਲੀ ਦੀ ਚੈਕਿੰਗ ਕੀਤੀ ਗਈ, ਜਿੱਥੇ ਸਾਰਾ ਸਟਾਫ਼ ਹਾਜ਼ਰ ਸੀ। ਪਸ਼ੂ ਡਿਸਪੈਂਸਰੀ ਨੜਾਂਵਾਲੀ 'ਚ ਕੋਈ ਵੀ ਕਰਮਚਾਰੀ ਹਾਜ਼ਰ ਨਹੀਂ ਸੀ, ਜਿਸ 'ਚ ਹਰੀਸ਼ ਮਿੱਤਲ ਵੈਟਰਨਰੀ ਇੰਸਪੈਕਟਰ ਅਤੇ ਬਲਵਿੰਦਰ ਸਿੰਘ ਸੇਵਾਦਾਰ ਗੈਰ-ਹਾਜ਼ਰ ਸਨ। ਸਰਕਾਰੀ ਪ੍ਰਾਇਮਰੀ ਸਕੂਲ ਡੇਹਰੀਵਾਲ ਕਿਰਨ ਵਿਚ ਸਾਰਾ ਸਟਾਫ਼ ਹਾਜ਼ਰ ਸੀ ਪਰ ਹਰਪ੍ਰੀਤ ਸਿੰਘ ਈ. ਟੀ. ਟੀ. ਟੀਚਰ ਦੇ ਹਾਜ਼ਰੀ ਵਾਲੇ ਖਾਨੇ ਵਿਚ ਸੀ. ਐੱਮ. ਟੀ. ਲਿਖਿਆ ਹੋਇਆ ਸੀ ਪਰ ਮੂਵਮੈਂਟ ਰਜਿਸਟਰ ਵਿਚ ਇਸ ਅਧਿਆਪਕ ਵਲੋਂ ਕੋਈ ਇੰਦਰਾਜ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਟੂਰ ਡਾਇਰੀ ਉਪਲੱਬਧ ਸੀ, ਜਿਸ ਤੋਂ ਲੱਗਦਾ ਸੀ ਕਿ ਇਹ ਕਰਮਚਾਰੀ ਆਪਣੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਚੱਲ ਰਿਹਾ ਹੈ। ਸਰਕਾਰੀ ਸੀਨੀਅਰ ਸਕੂਲ ਦੋਸਤਪੁਰ ਦਾ ਸਾਰਾ ਸਟਾਫ ਹਾਜ਼ਰ ਸੀ। ਸਬ-ਸਿਟੀ ਹੈਲਥ ਸੈਂਟਰ ਦੇ ਜਸਵਿੰਦਰ ਐੱਮ. ਪੀ. ਐੱਚ. ਡਬਲਯੂ. ਅਤੇ ਮੰਗਲ ਸਿੰਘ ਐੱਚ. ਆਈ. ਦੀ ਹਾਜ਼ਰੀ ਲੱਗੀ ਹੋਈ ਸੀ ਪਰ ਉਹ ਦਫ਼ਤਰ 'ਚ ਹਾਜ਼ਰ ਨਹੀਂ ਸਨ। ਮੂਵਮੈਂਟ ਰਜਿਸਟਰ ਵਿਚ ਸੀ. ਐੱਚ. ਸੀ. ਕਲਾਨੌਰ ਮੀਟਿੰਗ ਸਬੰਧੀ ਇੰਦਰਾਜ ਕੀਤਾ ਹੋਇਆ ਸੀ। ਦਫ਼ਤਰ ਨਗਰ ਕੌਂਸਲ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਸੋਨੂੰ ਲੇਖਾਕਾਰ ਕੋਲ ਵਾਧੂ ਚਾਰਜ ਹੈ ਪਰ ਪੱਕੇ ਤੌਰ 'ਤੇ ਡਿਊਟੀ 'ਤੇ ਆਉਣ ਦਾ ਦਿਨ ਫਿਕਸ ਨਹੀਂ ਕੀਤਾ ਗਿਆ ਸੀ, ਜਿਸ 'ਤੇ ਨਗਰ ਕੌਂਸਲ ਦੇ ਈ. ਓ. ਨੂੰ ਹਦਾਇਤ ਕੀਤੀ ਗਈ ਇਸ ਕਰਮਚਾਰੀ ਦੀ ਡਿਊਟੀ ਦਾ ਦਿਨ ਫਿਕਸ ਕੀਤਾ ਜਾਵੇ। ਤਹਿਸੀਲ ਡੇਰਾ ਬਾਬਾ ਨਾਨਕ ਦੀ ਚੈਕਿੰਗ ਦੌਰਾਨ ਕਰੀਬ ਸਵੇਰੇ 11.30 ਵਜੇ ਤੱਕ ਹਰਜੀਤ ਸਿੰਘ ਪਟਵਾਰੀ, ਨਵਜੋਤ ਸਿੰਘ ਪਟਵਾਰੀ ਗੈਰ-ਹਾਜ਼ਰ ਸਨ।
8 ਮਹੀਨਿਆਂ 'ਚ 83 ਰੁਪਏ ਵਧੀ ਘਰੇਲੂ ਗੈਸ ਸਿਲੰਡਰ ਦੀ ਕੀਮਤ
NEXT STORY