ਗੁਰਦਾਸਪੁਰ (ਸਰਬਜੀਤ) - ਕਾਮਰੇਡ ਸੁਖਦੇਵ ਸਿੰਘ ਗੋਸਲ ਨੇ ਕਿਹਾ ਕਿ ਪਾਰਲੀਮੈਂਟ ਮੈਂਬਰ ਸੰਨੀ ਦਿਓਲ ਨੂੰ ਤਕਰੀਬਨ 3 ਸਾਲ ਬਣੇ ਨੂੰ ਹੋ ਗਏ ਹਨ। ਪਾਰਲੀਮੈਂਟ ਮੈਂਬਰ ਦਾ ਮਨੋਰਥ ਇਹ ਹੁੰਦਾ ਹੈ ਕਿ ਆਪਣੇ ਹਲਕੇ ਲਈ ਵੱਡੇ-ਵੱਡੇ ਪ੍ਰਾਜੈਕਟ ਲੈ ਕੇ ਆਉਣਾ, ਜਿੰਨਾਂ ਵਿੱਚ ਸਨਅਤ ਵੀ ਸ਼ਾਮਲ ਹੈ। ਗੁਰਦਾਸਪੁਰ ਤੋਂ ਜਿੱਤੇ ਐੱਮ.ਪੀ ਸੰਨੀ ਦਿਓਲ ਨੇ ਆਪਣੇ ਲੋਕਾਂ ਦੇ ਹਿੱਤ ਲਈ ਕੋਈ ਵੀ ਕੰਮ ਨਹੀਂ ਕੀਤਾ। ਇਸ ਦਾ ਨਾ ਤਾਂ ਕੋਈ ਪ੍ਰਾਜੈਕਟ ਆਇਆ ਹੈ ਅਤੇ ਨਾ ਹੀ ਸਨਅਤ ਲਈ ਪਹਿਲਕਦਮੀ ਕੀਤੀ ਹੈ। ਇੱਥੋਂ ਤੱਕ ਕਿ ਬਟਾਲਾ ਸ਼ਹਿਰ ਵਿੱਚ ਬੰਬ ਫੈਕਟਰੀ ਦੌਰਾਨ ਵਿਸਫੋਕਟ ਹੋਣ ਕਰਕੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਤੱਕ ਕਰਨ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਐਕਟਰ ਲੋਕ ਕੇਵਲ ਵੋਟਾਂ ਹੀ ਬਟੌਰਨਾ ਜਾਂਦੇ ਹਨ। ਲੋਕ ਹਿਤੈਸ਼ੀ ਨਹੀਂ ਹਨ, ਜਿਸ ਕਰਕੇ ਅੱਜ ਪੰਜਾਬ ਜਿੱਥੇ ਕੰਗਾਲੀ ਦੀ ਸ਼ਕਲ ਅਖਤਿਆਰ ਕਰ ਚੁੱਕਾ ਹੈ, ਉਥੇ ਨਾਲ ਹੀ ਸੂਬੇ ਵਿੱਚ ਬੇਰੁਜ਼ਗਾਰੀ ਸ਼ਿਖਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਹਨ, ਉਹ ਆਪਣੇ ਹਲਕੇ ਲਈ ਕਈ ਪ੍ਰਾਜੈਕਟ ਲੈ ਕੇ ਆਏ ਹਨ, ਜੋ ਅੱਜ ਚੱਲ ਰਹੇ ਹਨ, ਉਥੇ ਸੈਂਕੜੇ ਨੌਜਵਾਨਾਂ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਵੱਲੋਂ ਕੋਈ ਵੀ ਪ੍ਰਾਜੈਕਟ ਨਾ ਲਿਆਉਣਾ ਅਤੇ ਕਿਸਾਨਾਂ ਦੇ ਹਿੱਤ ਲਈ ਪਾਰਲੀਮੈਂਟ ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਨੂੰ ਇਹ ਕਹਿਣਾ ਕਿ ਪੰਜਾਬ ਦੇ ਕਿਸਾਨ ਸੜਕਾਂ ’ਤੇ ਰੁੱਲ ਰਹੇ ਹਨ, ਇਹ ਕਾਨੂੰਨ ਵਾਪਸ ਲਓ, ਨਹੀਂ ਤਾਂ ਪੰਜਾਬ ਕੰਗਾਲ ਹੋ ਜਾਵੇਗਾ। ਇਹੋਂ ਅਜਿਹੇ ਅਲਫਾਜ਼ ਨਾ ਬੋਲਣ ਕਰਕੇ ਸੰਨੀ ਦਿਓਲ ਪ੍ਰਤੀ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਹੁਣ ਗੁਰਦਾਸਪੁਰ ਦੇ ਕਿਸੇ ਵੀ ਪਿੰਡ ਵਿੱਚ ਆ ਕੇ ਪਾਰਟੀ ਦੇ ਹਿੱਤ ਲਈ ਕੰਮ ਨਹੀਂ ਕਰ ਸਕਦਾ। ਲੋਕ ਉਸ ਨੂੰ ਪਿੰਡਾਂ ਵਿੱਚ ਨਹੀਂ ਵੜਣ ਦੇਣਗੇ।
ਭਾਜਪਾ ਨਾਲ ਨੇੜਤਾ ਦੀਆਂ ਚਰਚਾਵਾਂ ਦਰਮਿਆਨ ਕੈਪਟਨ ਦੀ ਦੋ-ਟੁੱਕ, ਇਸ ਸ਼ਰਤ 'ਤੇ ਹੋਵੇਗਾ ਗਠਜੋੜ
NEXT STORY