ਗੁਰਦਾਸਪੁਰ (ਵਿਨੋਦ) : ਇਕ ਵਿਆਹੁਤਾ ਨਾਲ ਛੇੜਛਾੜ ਕਰਨ ਵਾਲੇ ਉਸ ਦੀ ਰਿਸ਼ਤੇਦਾਰੀ 'ਚ ਲੱਗਦੇ ਦਿਓਰ ਵਿਰੁੱਧ ਕਾਹਨੂੰਵਾਨ ਪੁਲਸ ਨੇ ਧਾਰਾ 354 ਬੀ. ਅਧੀਨ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਫਰਾਰ ਹੋਣ 'ਚ ਸਫਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਕਾਹਨੂੰਵਾਨ ਪੁਲਸ ਸਟੇਸ਼ਨ ਅਧੀਨ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਚਰਚ 'ਚ ਬੰਦਗੀ ਕਰਨ ਲਈ ਗਿਆ ਹੋਇਆ ਸੀ ਅਤੇ ਉਹ ਘਰ 'ਚ ਇਕੱਲੀ ਸੀ। ਇਸੇ ਦੌਰਾਨ ਉਸ ਦਾ ਰਿਸ਼ਤੇਦਾਰ ਦੋਸ਼ੀ ਸੰਦੀਪ ਮਸੀਹ ਪੁੱਤਰ ਰਫੀਕ ਮਸੀਹ ਨਿਵਾਸੀ ਪਿੰਡ ਨਿਮਾਣੇ ਜੋ ਰਿਸ਼ਤੇਦਾਰੀ 'ਚ ਉਸ ਦਾ ਦਿਓਰ ਲੱਗਦਾ ਹੈ, ਜਬਰਦਸਤੀ ਉਸ ਦੇ ਘਰ ਆ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਉਸ ਵਲੋਂ ਵਿਰੋਧ ਕਰਨ ਅਤੇ ਸ਼ੋਰ ਮਚਾਉਣ 'ਤੇ ਦੋਸ਼ੀ ਉਥੋਂ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਪੁਲਸ ਵਲੋਂ ਔਰਤ ਦੀ ਸ਼ਿਕਾਇਤ 'ਤੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਵਿਦੇਸ਼ ਭੇਜਣ ਦੇ ਨਾਂ 'ਤੇ 11.90 ਲੱਖ ਦੀ ਠੱਗੀ ਕਰਨ ਵਾਲਾ ਗ੍ਰਿਫਤਾਰ
NEXT STORY