ਗੁਰਦਾਸਪੁਰ (ਵਿਨੋਦ) : ਕੈਨੇਡਾ ਭੇਜਣ ਦੇ ਨਾਂ 'ਤੇ ਜਾਅਲੀ ਵੀਜ਼ਾ ਦਿਖਾ ਕੇ 11.90 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇਕ ਦੋਸ਼ੀ ਨੂੰ ਬਹਿਰਾਮਪੁਰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਦੋਸ਼ੀ ਲੰਮੇ ਸਮੇਂ ਤੋਂ ਪੁਲਸ ਦੇ ਹੱਥ ਨਹੀਂ ਲੱਗ ਰਿਹਾ ਸੀ।
ਜਾਣਕਾਰੀ ਅਨੁਸਾਰ ਪੀੜਤ ਅਜਮੇਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਮਜੀਠੀ ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਗੁਰਜਿੰਦਰ ਸਿੰਘ ਪੁੱਤਰ ਸ਼ਰਮ ਸਿੰਘ ਨਿਵਾਸੀ ਕਪੂਰਥਲਾ ਨੇ ਉਸ ਦੇ ਲੜਕੇ ਅਜੇ ਸਲਾਰੀਆ ਨੂੰ ਕੈਨੇਡਾ ਭੇਜਣ ਲਈ 11.90 ਲੱਖ ਰੁਪਏ ਲਏ ਸੀ ਪਰ ਦੋਸ਼ੀ ਨੇ ਇਸ ਸਬੰਧੀ ਜਾਅਲੀ ਵੀਜ਼ਾ ਦੇ ਕੇ ਉਸ ਨੂੰ ਗੁੰਮਰਾਹ ਕੀਤਾ। ਜਦ ਸੱਚਾਈ ਸਾਹਮਣੇ ਆਈ ਤਾਂ ਇਸ ਦੀ ਸ਼ਿਕਾਇਤ ਕਰਨ 'ਤੇ ਜਾਂਚ ਪੜਤਾਲ ਬਾਅਦ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ ਖਿਲਾਫ 5 ਜੁਲਾਈ 2019 ਨੂੰ ਧਾਰਾ 420, 467, 468, 471 ਅਧੀਨ ਕੇਸ ਦਰਜ ਕੀਤਾ ਗਿਆ ਸੀ। ਪੁਲਸ ਅਧਿਕਾਰੀ ਸਬ-ਇੰਸਪੈਕਟਰ ਸਰਬਜੀਤ ਸਿੰਘ ਅਨੁਸਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਓਵੈਸੀ ਖਿਲਾਫ ਕਾਰਵਾਈ ਦੀ ਕੀਤੀ ਮੰਗ
NEXT STORY