ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) - ਦਿ ਰੈਵੀਨਿਉ ਪਟਵਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਧਰਨੇ ਦੇਣ ਦੇ ਕੀਤੇ ਗਏ ਐਲਾਨ ਤਹਿਤ ਅੱਜ ਤਹਿਸੀਲ ਗੁਰਦਾਸਪੁਰ ਨਾਲ ਸਬੰਧਤ ਸਮੂਹ ਪਟਵਾਰੀਆਂ ਨੇ ਤਹਿਸੀਲ ਪ੍ਰਧਾਨ ਰੌਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਕੰਮ ਕਾਜ ਠੱਪ ਕਰ ਕੇ ਧਰਨਾ ਦਿੱਤਾ। ਇਸ ਤਹਿਤ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਿੱਤੇ ਗਏ ਧਰਨੇ ਦੌਰਾਨ ਸਰਕਾਰ ਤੋਂ ਨਰਾਜ਼ ਹੋਏ ਪਟਵਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਪਟਵਾਰੀਆਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਰੌਸ਼ਨ ਸਿੰਘ, ਸਤਵਿੰਦਰ ਸਿੰਘ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਸੈਣੀ, ਚਰਨਜੀਤ ਸਿੰਘ, ਮਹਿੰਦਰ ਪ੍ਰਤਾਪ, ਸੇਵਾ ਸਿੰਘ ਆਦਿ ਆਗੂ ਮੌਜੂਦ ਸਨ, ਜਿਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਅੱਜ ਦੀ ਹਡ਼ਤਾਲ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ।
ਕੀ ਹਨ ਪ੍ਰਮੁੱਖ ਮੰਗਾਂ
ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੰਜਾਬ ਭਰ ’ਚ ਏ. ਐੱਸ. ਐੱਮ. ਅਤੇ ਡੀ. ਐੱਸ. ਐੱਮ. ਦੀਆਂ ਬਦਲੀਆਂ ਨੀਤੀ ਤਹਿਤ ਕੀਤੀਆਂ ਜਾਣ, ਪੁਲਸ ਕੇਸਾਂ ਵਿਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਵਿਭਾਗਾਂ ਜਾਂਚ ਤੋਂ ਬਿਨ੍ਹਾਂ ਨਾ ਕੀਤੀ ਜਾਵੇ, ਨਵ-ਨਿਯੁਕਤ ਪਟਵਾਰੀਆਂ ਦੀ ਸਿਖਲਾਈ ਸਮੇਂ ਨੂੰ ਪਰਖਕਾਲ ਵਿਚ ਸ਼ਾਮਲ ਕਰਦਿਆਂ ਪਰਖਕਾਲ ਦਾ ਸਮਾਂ 2 ਸਾਲ ਦਾ ਕੀਤਾ ਜਾਵੇ, ਕਾਨੂੰਗੋ ਸਰਕਲਾਂ ਨੂੰ ਛੋਟੇ ਕਰ ਕੇ 7 ਪਟਵਾਰੀਆਂ ਪਿਛੇ ਸਿਰਫ ਇਕ ਕਾਨੂੰਗੋ ਨਿਯੁਕਤ ਕੀਤਾ ਜਾਵੇ, ਕੰਪਿਊਟਰ ਸਬੰਧੀ ਸਾਰਾ ਕੰਮ ਕਰਨ ਲਈ ਪਟਵਾਰੀਆਂ ਨੂੰ ਲੈਪਟਾਪ ਮੁਹੱਇਆ ਕਰਵਾਏ ਜਾਣ ਆਦਿ।
ਲੁਧਿਆਣਾ ਦੀ ਬ੍ਰੋਸਟਲ ਜੇਲ ’ਚ ਡਿੱਗੀ ਆਸਮਾਨੀ ਬਿਜਲੀ, 2 ਹਵਾਲਾਤੀਆਂ ਦੀ ਮੌਤ
NEXT STORY