ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਗੁਰਦਾਸਪੁਰ-ਮੁਕੇਰੀਆ ਸੜਕ 'ਤੇ ਤਿੱਬੜੀ ਛਾਉਣੀ 'ਚ ਇਕ ਸੈਨਿਕ ਵਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਗਨਾਹਿਰ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਪਿੰਡ ਭੁੱਲਰ ਦੇ ਰੂਪ 'ਚ ਹੋਈ। ਉਕਤ ਸੈਨਿਕ ਤਿੱਬੜੀ ਛਾਉਣੀ ਦੀ 3 ਰੈਜੀਡੈਂਟ 'ਚ ਡਿਊਟੀ ਕਰਦਾ ਸੀ। ਸੂਤਰਾਂ ਮੁਤਾਬਕ ਜਗਨਾਹਿਰ ਦਾ ਕਿਸੇ ਅਦਾਲਤ 'ਚ ਬਲਾਤਕਾਰ ਸੰਬੰਧੀ ਕੇਸ ਚੱਲ ਰਿਹਾ ਹੈ ਤੇ ਬੀਤੇ ਦਿਨ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ ਤੇ ਬੀਤੀ ਰਾਤ ਉਸ ਨੇ ਤਿੱਬੜੀ ਛਾਉਣੀ ਦੇ ਕੁਆਰਟਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਰਾਣਾ ਸ਼ਾਲਾ ਪੁਲਸ ਨੇ ਲਾਸ਼ ਦਾ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਇਸ ਸੰਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।
ਮੁੱਖ ਮੰਤਰੀ ਦੇ ਸ਼ਹਿਰ 'ਚ ਪੰਜਾਬ ਪੁਲਸ ਦੀ ਵਰਦੀ ਦਾਗਦਾਰ
NEXT STORY