ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਜ਼ਿਲਾ ਗੁਰਦਾਸੁਪਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵੱਲ ਨਾਲ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੀਤੀ ਗਈ ਕਥਿਤ ਬਦਸਲੂਕੀ ਤੋਂ ਬਾਅਦ ਜਿਥੇ ਜ਼ਿਲੇ ਦੇ ਸਮੂਹ ਅਧਿਕਾਰੀ ਅਤੇ ਮੁਲਾਜ਼ਮ ਬੈਂਸ ਦੀ ਗ੍ਰ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨੇ ਦੇ ਰਹੇ ਹਨ। ਉਸ ਦੇ ਉਲਟ ਪੁਲਸ ਵਲੋਂ ਬਟਾਲਾ ਪੁਲਸ ਸਟੇਸ਼ਨ 'ਚ ਬੈਂਸ ਖਿਲਾਫ ਦਰਜ ਕੀਤੇ ਗਏ ਮਾਮਲੇ 'ਚ ਜ਼ਮਾਨਤ ਲੈਣ ਲਈ ਸਿਮਰਜੀਤ ਸਿੰਘ ਬੈਂਸ ਨੇ ਮੰਗਲਵਾਰ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਅਰਜੀ ਦਾਇਰ ਕੀਤੀ ਹੈ। ਅਦਾਲਤ ਵਲੋਂ ਇਸ ਅਰਜੀ 'ਤੇ ਸੁਣਵਾਈ ਲਈ 12 ਸਤੰਬਰ ਦੀ ਤਰੀਕ ਦਿੱਤੀ ਹੈ, ਜਦੋਂ ਕਿ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਲੋਂ ਇਸ ਜ਼ਮਾਨਤ ਦਾ ਵਿਰੋਧ ਕਰਨ ਲਈ ਕਾਨੂੰਨੀ ਤਿਆਰੀ ਕੀਤੀ ਜਾਣ ਲੱਗ ਪਈ ਹੈ। ਦੂਜੇ ਪਾਸੇ ਗੁਰਦਾਸਪੁਰ ਦੇ ਵਕੀਲ ਪ੍ਰਦੀਪ ਸੈਣੀ ਸਿਮਰਜੀਤ ਸਿੰਘ ਬੈਂਸ ਦੇ ਕੇਸ ਦੀ ਪੈਰਵਾਈ ਕਰਨਗੇ।
ਬੁੱਢੇ ਨਾਲੇ ਦਾ ਸੈਂਪਲ ਲੈਣ ਅਚਨਚੇਤ ਲੁਧਿਆਣਾ ਪੁੱਜੀ ਐੱਨ.ਜੀ.ਟੀ ਦੀ ਟੀਮ
NEXT STORY