ਗੁਰਦਾਸਪੁਰ (ਵਿਨੋਦ)—ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਨੇ ਆਰੀਆ ਨਗਰ ਤੋਂ ਸ਼ੋਭਾ ਯਾਤਰਾ ਸਜਾਈ। ਮਹੰਤ ਗੁਰਦੀਪ ਗਿਰੀ ਮਹਾਰਾਜ ਨੇ ਆਰੀਆ ਨਗਰ ਰਵਿਦਾਸ ਚੌਕ ਤੋਂ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ। ਸ਼ੋਭਾ ਯਾਤਰਾ ਆਰੀਆ ਨਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਜੇਲ ਰੋਡ, ਲਾਇਬ੍ਰੇਰੀ ਰੋਡ, ਬੀਜ ਮਾਰਕੀਟ, ਗੀਤਾ ਭਵਨ ਰੋਡ, ਹਨੂੰਮਾਨ ਚੌਕ, ਜੀ. ਟੀ. ਰੋਡ ਮੰਡੀ, ਜਹਾਜ਼ ਚੌਕ ਤੋਂ ਹੁੰਦੇ ਹੋਏ ਵਾਪਸ ਗੁਰੂ ਰਵਿਦਾਸ ਚੌਕ ਵਿਚ ਜਾ ਕੇ ਸੰਪੰਨ ਹੋਈ। ਸਥਾਨਕ ਸੰਗਤਾਂ ਸਮੇਤ ਪੇਂਡੂ ਖੇਤਰਾਂ ਤੋਂ ਆਈਆਂ ਲਗਭਗ 150 ਦੇ ਕਰੀਬ ਟਰੈਕਟਰ-ਟਰਾਲੀਆਂ ਵਿਚ ਬੈਠ ਕੇ ਆਏ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ। ਸ਼ੋਭਾ ਯਾਤਰਾ ਦੇ ਅੱਗੇ ਲਡ਼ਕੀਆਂ ਕਲਸ਼ ਚੁੱਕੀ ਚਲ ਰਹੀਆਂ ਸੀ ਅਤੇ ਸ਼ੋਭਾ ਯਾਤਰਾ ਅੱਗੇ ਸ਼ਰਧਾ ਨਾਲ ਸਫਾਈ ਕਰ ਰਹੀਆਂ ਸਨ। ਇਸ ਮੌਕੇ ’ਤੇ ਸਭਾ ਦੇ ਸਰਗਰਮ ਵਰਕਰ ਪਰਮਜੀਤ ਸਿੰਘ ਪੰਮਾ, ਤਿਲਕ ਰਾਜ, ਬਖਸ਼ੀਸ਼ ਸਿੰਘ, ਮਦਨ ਲਾਲ, ਟੋਨੀ, ਗਗਨ ਕਰਲੂਪੀਆ, ਜਤਿੰਦਰ ਮਹਾਜਨ, ਅਜੀਤ ਕੁਮਾਰ ਆਦਿ ਹਾਜ਼ਰ ਸਨ। ਫੁੱਲਾਂ ਨਾਲ ਕੀਤਾ ਸਵਾਗਤ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਕਾਰ ਦੇ ਖਾਧ-ਪਦਾਰਥਾਂ ਤੇ ਵਿਅੰਜਨਾਂ ਦਾ ਪ੍ਰਬੰਧ ਵੀ ਕੀਤਾ ਗਿਆ। ਸਭਾ ਦੇ ਮੈਂਬਰਾਂ ਨੂੰ ਕਈ ਸਥਾਨਾਂ ’ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਆਕਰਸ਼ਨ ਦਾ ਕੇਂਦਰ ਰਹੀਆਂ ਝਾਕੀਆਂ ਸ਼ੋਭਾ ਯਾਤਰਾ ਬਾਜ਼ਾਰ ਦੇ ਵੱਖ-ਵੱਖ ਮਾਰਗਾਂ ਤੋਂ ਹੋ ਕੇ ਲੰਘੀ। ਇਸ ਦੌਰਾਨ ਜਿਥੇ ਸਥਾਨਕ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਦੇ ਲਈ ਚਾਹ, ਪਾਣੀ, ਬ੍ਰੈੱਡ ਆਦਿ ਦੇ ਲੰਗਰ ਦਾ ਸਵਾਗਤ ਕੀਤਾ ਗਿਆ, ਉਥੇ ਝਾਕੀਆਂ ਵੀ ਆਕਰਸ਼ਨ ਦਾ ਕੇਂਦਰ ਰਹੀਆਂ।
ਹਸਤ ਸ਼ਿਲਪ ਕਾਲਜ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
NEXT STORY