ਗੁਰਦਾਸਪੁਰ (ਬੇਰੀ)-ਅੱਜ ਸਥਾਨਕ ਧਰਮਪੁਰਾ ਕਾਲੋਨੀ ਵਾਸੀਆਂ ਵਲੋਂ ਦੁਬਾਰਾ ਹਜ਼ੀਰਾ ਪਾਰਕ ਦੇ ਨੇਡ਼ੇ ਦਰੀਆਂ ਵਿਛਾ ਕੇ ਧਰਨਾ ਦਿੱਤਾ ਗਿਆ ਹੈ, ਜਿਸ ਦੌਰਾਨ ਕਾਲੋਨੀ ਵਾਸੀਆਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ®ਇਸ ਸਬੰਧੀ ਰੋਹ ਭਰੇ ਲਹਿਜ਼ੇ ਵਿਚ ਧਰਮਪੁਰਾ ਕਾਲੋਨੀ ਤੇ ਇਲਾਕਾ ਵਾਸੀਆਂ ਬਲਵੰਤ ਰਾਏ, ਸਾਗਰ, ਸੋਨੀ, ਪ੍ਰੋ. ਐੱਮ. ਅੈੱਮ. ਚੱਢਾ, ਕਿਰਨ ਚੱਢਾ, ਨਰਪਿੰਦਰ ਸਿੰਘ ਰਿੰਕੂ ਬਾਜਵਾ, ਮਿੰਟਾ ਮੱਲ੍ਹੀ, ਰਜਿੰਦਰ ਮਲਹੋਤਰਾ, ਮਾ. ਨੱਥਾ ਸਿੰਘ, ਮਾ. ਹਰਵੰਤ ਸਿੰਘ, ਸੁਭਾਸ਼ ਕੁਮਾਰ, ਮਾ. ਸਵਿੰਦਰ ਕੁਮਾਰ ਕਾਲਾ, ਵਿੱਕੀ, ਅੰਕਿਤ, ਪ੍ਰਤਿਭਾ ਸਰੀਨ, ਸੁਦੇਸ਼, ਦਰਸ਼ਨਾ ਦੇਵੀ, ਊਸ਼ਾ ਰਾਣੀ, ਰਜਵੰਤ ਕੌਰ, ਗੁਰਸ਼ਰਨ ਕੌਰ, ਆਸ਼ਾ ਰਾਣੀ, ਸੱਤਿਆ ਰਾਣੀ ਤੇ ਸਵਰਨ ਕੌਰ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਧਰਮਪੁਰਾ ਕਾਲੋਨੀ ਵਿਖੇ ਕਰੀਬ 35 ਸਾਲ ਪਹਿਲਾਂ ਸੀਵਰੇਜ ਪਾਇਆ ਗਿਆ ਸੀ, ਜਿਸ ਕਾਰਨ ਹੁਣ ਇਹ ਸੀਵਰੇਜ ਲਗਭਗ ਬੈਠ ਚੁੱਕਾ ਹੈ, ਜਿਸ ਕਾਰਨ ਸੀਵਰੇਜ ਬਲਾਕੇਜ ਦੀ ਸਮੱਸਿਆ ਨਾਲ ਲੋਕਾਂ ਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਾਰਨ ਜਿਥੇ ਕਾਲੋਨੀ ਤੇ ਇਲਾਕਾ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਉਥੇ ਨਾਲ ਹੀ ਸਡ਼ਕਾਂ ’ਤੇ ਜਲ-ਥਲ ਹੋਣ ਨਾਲ ਸਡ਼ਕਾਂ ਖੱਡਿਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਉਕਤ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਟੈਂਡਰ ਮੁਤਾਬਕ ਸਡ਼ਕ ਸਾਢੇ 6 ਇੰਚ ਉੱਚੀ ਕੀਤੀ ਜਾਣੀ ਹੈ ਪਰ ਮੁਲਾਜ਼ਮ 13 ਇੰਚ ਉੱਚੀ ਕਰ ਰਹੇ ਹਨ, ਜਿਸ ਨਾਲ ਲੋਕਾਂ ਦੇ ਘਰ ਨੀਵੇਂ ਹੋ ਜਾਣਗੇ ਅਤੇ ਸਡ਼ਕ ਉੱਚੀ। ਇਸ ਤੋਂ ਇਲਾਵਾ ਸਡ਼ਕਾਂ ਦਾ ਨਿਰਮਾਣ ਵੀ ਤਕਨੀਕੀ ਮਸ਼ੀਨਾਂ ਵਲੋਂ ਨਹੀਂ ਕਰਵਾਇਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਵਰੇਜ ਦਾ ਲੈਵਲ ਸਹੀ ਨਹੀਂ ਹੋ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਸਡ਼ਕ ਦਾ ਨਿਰਮਾਣ ਲੈਵਲ ਟੈਂਡਰ ਮੁਤਾਬਕ ਹੀ ਰੱਖਿਆ ਜਾਵੇ ਅਤੇ ਸੀਵਰੇਜ ਪ੍ਰਣਾਲੀ ਚੁਸਤ-ਦਰੁਸਤ ਕੀਤੀ ਜਾਵੇ।
ਵਿਦਿਆਰਥੀਆਂ ਨੂੰ ਟੈਕਨੀਕਲ ਕੋਰਸਾਂ ਬਾਰੇ ਦਿੱਤੀ ਜਾਣਕਾਰੀ
NEXT STORY