ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)-ਬੀਤੀ ਰਾਤ ਗੁਰਦਾਸਪੁਰ ਸ਼ਹਿਰ ਦੇ ਅੰਦਰ ਪੈਂਦੇ ਡਾਕਖਾਨਾ ਚੌਕ ਸਥਿਤ ਇਕ ਪਾਨ ਦੀ ਦੁਕਾਨ ’ਚੋਂ ਸਾਮਾਨ ਚੋਰੀ ਕਰ ਲਿਆ ਗਿਆ। ਸਿਟੀ ਪੁਲਸ ਨੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦੁਕਾਨਦਾਰ ਦੀਪਕ ਵਾਸੀ ਸੰਤ ਨਗਰ ਨੇ ਦੱਸਿਆ ਕਿ ਡਾਕਖਾਨਾ ਚੌਕ ਸਥਿਤ ਉਨ੍ਹਾਂ ਦੀ ਮੋਹਨ ਪਾਨ ਦੇ ਨਾਂ ’ਤੇ ਦੁਕਾਨ ਹੈ। ਬੀਤੇ ਦਿਨ ਉਹ ਕਿਸੇ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਗਏ ਹੋਏ ਸਨ, ਜਿਸ ਕਾਰਨ ਪੂਰਾ ਦਿਨ ਦੁਕਾਨ ਬੰਦ ਰਹੀ। ਅਗਲੀ ਸਵੇਰ ਜਦੋਂ ਉਹ ਦੁਕਾਨ ’ਤੇ ਆਏ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਦੀਪਕ ਨੇ ਦੱਸਿਆ ਕਿ ਚੋਰ ਦੁਕਾਨ ਦੀ ਛੱਤ ਤੋਡ਼ ਕੇ ਅੰਦਰ ਵਡ਼ ਗਏ ਤੇ ਕਰੀਬ 15 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਪੁਲਸ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਹਰਚਰਨ ਸਿੰਘ ਨੇ ਜ਼ਿਲਾ ਪਠਾਨਕੋਟ ’ਚ ਵਧੀਕ ਡਿਪਟੀ ਕਮਿਸ਼ਨਰ ਜ ਦਾ ਅਹੁਦਾ ਸੰਭਾਲਿਆ
NEXT STORY