ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਨੇ ਅੱਜ ਬਟਾਲਾ ਨੇੜਲੇ ਇਕ ਪਿੰਡ ਨਾਲ ਸਬੰਧਤ 52 ਸਾਲ ਦੇ ਵਿਅਕਤੀ ਦੀ ਜਾਨ ਲੈ ਲਈ ਹੈ। ਇਹ ਵਿਅਕਤੀ ਬੀਮਾਰ ਹੋਣ ਕਾਰਣ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿਖੇ ਜ਼ੇਰੇ ਇਲਾਜ ਸੀ, ਜਿਥੇ ਅੱਜ ਉਸ ਦੀ ਮੌਤ ਹੋਣ ਕਾਰਣ ਜ਼ਿਲਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਕੇ ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਇੱਥੇ ਹੀ ਬੱਸ ਨਹੀਂ ਅੱਜ ਇਸ ਵਾਇਰਸ ਨੇ ਜ਼ਿਲੇ ਦੇ 121 ਹੋਰ ਮਰੀਜ਼ਾਂ ਨੂੰ ਲਪੇਟ ’ਚ ਲੈ ਲਿਆ ਹੈ, ਜਿਸ ਦੇ ਬਾਅਦ ਹੁਣ ਜ਼ਿਲੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 2270 ਹੋ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 64,332 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 62,264 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਦੋਂ ਕਿ 693 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਜ਼ਿਲੇ ’ਚ 1438 ਮਰੀਜ਼ਾਂ ਨੇ ਕੋਰੋਨਾ ਵਾਇਰਸ ’ਤੇ ਫਹਿਤ ਹਾਸਲ ਕਰ ਲਈ ਹੈ। ਜਦੋਂ ਕਿ 640 ਮਰੀਜ਼ ਘਰਾਂ ’ਚ ਇਕਾਂਤਾਵਾਸ ਕੀਤੇ ਗਏ ਹਨ। ਇਸ ਮੌਕੇ ਜ਼ਿਲੇ ਨਾਲ ਸਬੰਧਤ 782 ਐਕਟਿਵ ਮਰੀਜ਼ ਹਨ।
ਬਾਕਸ--ਘਰ ਿਕਾਂਤਵਾਸ ਹੋਏ ਮਰੀਜ਼ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ : ਡੀ. ਸੀ.
ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜੋ ਮਰੀਜ਼ ਇਕਾਂਤਵਾਸ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਕਰਨ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਤਿੰਨ ਪਰਤਾਂ ਵਾਲਾ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ, ਵਰਤੋਂ ਦੇ 8 ਘੰਟਿਆਂ ਬਾਅਦ ਜਾਂ ਗਿੱਲੇ ਹੋਣ ’ਤੇ ਮਾਸਕ ਬਦਲੋ, ਮਾਸਕ ਨੂੰ ਸੁੱਟਣ ਤੋਂ ਪਹਿਲਾਂ ਸਾਬਣ ਵਲੇ ਪਾਣੀ ਨਾਲ ਧੋ ਕੇ ਅਤੇ ਸੁਕਾ ਕੇ ਸੰਕਰਮਣ ਤੋਂ ਮੁਕਤ ਕਰ ਕੇ ਸੁੱਟੋ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਘਰ ਦੇ ਬਾਕੀ ਮੈਂਬਰਾਂ ਤੋਂ ਵੱਖਰੇ ਇਕ ਨਿਰਧਾਰਤ ਕਮਰੇ ਵਿਚ ਰਹਿਣਾ ਚਾਹੀਦਾ ਹੈ। ਖਾਸ ਕਰ ਕੇ ਬਜ਼ੁਰਗ ਅਤੇ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਰੋਗੀਆਂ, ਦਿਲ ਅਤੇ ਗੁਰਦੇ ਦੇ ਮਰੀਜ਼ਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਰੋਗੀ ਲੱਛਣਾਂ ਦੀ ਸ਼ੁਰੂਆਤ ਦੇ 10 ਦਿਨਾਂ (ਜੇਕਰ) ਲੱਛਣ ਨਾ ਹੋਣ ਤਾਂ ਸੈਂਪਲ ਲੈਣ ਦੀ ਤਾਰੀਖ ਤੋਂ 10 ਦਿਨਾਂ ਬਾਅਦ ਬਸ਼ਰਤੇ 3 ਦਿਨਾਂ ਤੋਂ ਬੁਖਾਰ ਨਾ ਹੋਵੇ ਤਾਂ ਰੋਗੀ ਦੀ ਘਰੇਲੂ ਇਕਾਂਤਵਾਸ ਦਾ ਸਮਾਂ ਖਤਮ ਹੋਵੇ, ਇਸ ਤੋਂ ਇਲਾਵਾ ਰੋਗੀ ਨੂੰ ਅਗਲੇ 7 ਦਿਨਾਂ ਤੱਕ ਆਪਣੀ ਨਿਗਰਾਨੀ ਕਰਨੀ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਦੁਆਰਾ SC ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕਰਵਾਉਣ ਦੇ ਫੈਸਲੇ ਨੂੰ ਕੀਤਾ ਰੱਦ
NEXT STORY