ਗੁਰਦਾਸਪੁਰ,(ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਨੇ 148 ਹੋਰ ਮਰੀਜ਼ਾਂ ਨੂੰ ਲਪੇਟ ਵਿਚ ਲੈ ਲਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੁਣ ਤੱਕ 2418 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਮੌਕੇ ਜ਼ਿਲ੍ਹੇ ’ਚ 791 ਐਕਟਿਵ ਮਰੀਜ਼ ਹਨ, ਜਦੋਂ ਕਿ 1495 ਮਰੀਜ਼ ਠੀਕ ਹੋ ਚੁੱਕੇ ਹਨ।
ਅੱਜ ਸਾਹਮਣੇ ਆਏ ਮਰੀਜਾਂ ’ਚ 2 ਮਰੀਜ ਕੇਂਦਰੀ ਜੇਲ ਨਾਲ ਸਬੰਧਤ ਹਨ, ਜਦੋਂ ਕਿ 70 ਸਾਲ ਦਾ ਬਜ਼ੁਰਗ ਨਵਾਂ ਪਿੰਡ ਦਾ ਰਹਿਣ ਵਾਲਾ ਹੈ, ਪਿੰਡ ਖੁਜਾਲਾ ਦੀ 41 ਸਾਲ ਦੀ ਔਰਤ, ਮੀਆਂ ਮੁਹੱਲਾ ਬਟਾਲਾ ਦਾ 52 ਸਾਲ ਦਾ ਵਿਅਕਤੀ, ਫੁਹਾਰਾ ਚੌਕ ਬਟਾਲਾ ਦਾ 55 ਸਾਲ ਦਾ ਵਿਅਕਤੀ, ਗੁਰੂ ਨਾਨਕ ਕਾਲੋਨੀ ਬਟਾਲਾ ਦੇ 2 ਵਿਅਕਤੀ, ਸਿਨੇਮਾ ਰੋਡ ਬਟਾਲਾ ਦੇ 2 ਵਿਅਕਤੀ, ਸ਼ਾਹਪੁਰ ਜਾਜਨ ਦਾ 1 ਵਿਅਕਤੀ, ਹਰੂਵਾਲ ਪਿੰਡ ਦਾ ਇਕ ਵਿਅਕਤੀ, ਬੇਰੀਆਂ ਮੁਹੱਲਾ ਦੀਨਾਨਗਰ ਦੇ 2 ਵਿਅਕਤੀ, ਅਵਾਂਖਾ ਦੀਨਾਨਗਰ ਦੇ 3 ਵਿਅਕਤੀ, ਮੁਗਰਾਲੀ ਗੇਟ ਦੀਨਾਨਗਰ ਦਾ ਇਕ ਵਿਅਕਤੀ, ਭੈਣੀ ਮੀਆਂ ਖਾਂ ਦੀ ਇਕ ਔਰਤ, ਫਤਿਹਗੜ੍ਹ ਚੂੜੀਆਂ ਦੀ 49 ਸਾਲ ਦੀ ਔਰਤ, ਫੱਤੁਪੁਰ ਦੇ 2 ਿਵਅਕਤੀ, ਦੈਹਿੜ ਦਾ 1 ਵਿਅਕਤੀ, ਪਿੰਡ ਕੋਟਲੀ ਦਾ 1 ਵਿਅਕਤੀ, ਹਰੂਵਾਲ ਦੇ 3 ਵਿਅਕਤੀ, ਭਗਤਾਣਾ ਤੁਲੀਆ ਦੇ 2 ਵਿਅਕਤੀ, ਸਰੂਪਵਾਲੀ ਦੇ 2 ਵਿਅਕਤੀ, ਕੋਟਲੀ ਸਰਫ ਦੇ 2 ਵਿਅਕਤੀ, ਖਾਨੋਵਾਲ ਦਾ 1 ਵਿਅਕਤੀ, ਹੇਮਰਾਜਪੁਰ ਦਾ 1 ਵਿਅਕਤੀ, ਵਡਾਲਾ ਗੰ੍ਰਥੀਆਂ ਦਾ 1 ਵਿਅਕਤੀ, ਦਾਲਮ ਦਾ 1 ਵਿਅਕਤੀ, ਚਾਹਲ ਕਲਾਂ ਦੇ 3 ਵਿਅਕਤੀ, ਕਲਾਨੌਰ ਦੇ 6 ਵਿਅਕਤੀ, ਕਾਹਨੂੰਵਾਨ ਰੋਡ ਗੁਰਦਾਸਪੁਰ ਦੀ 1 ਵਿਅਕਤੀ, ਨੌਸ਼ਹਿਰਾ ਮੱਝਾ ਸਿੰਘ ਦੇ 2 ਵਿਅਕਤੀ, ਕੈਲਾਸ਼ ਇੰਨਕਲੇਵ ਦੀ 1 ਔਰਤ, ਗੀਤਾ ਭਵਨ ਰੋਡ ਗੁਰਦਾਸਪੁਰ ਦਾ ਇਕ ਿਵਅਕਤੀ ਪਾਜ਼ੇਵਿਟ ਪਾਇਆ ਗਿਆ ਹੈ।
ਪੰਜਾਬ ਬੰਦ ਦੇ ਸੱਦੇ ’ਤੇ ਸੁਖਮਿੰਦਰਪਾਲ ਸਿੰਘ ਦਾ ਪੰਨੂ ਨੂੰ ਠੋਕਵਾ ਜਵਾਬ
NEXT STORY