ਗੁਰਦਾਸਪੁਰ,(ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ ਫਿਰ ਕੋਰੋਨਾ ਨੇ ਆਪਣਾ ਕਹਿਰ ਦਿਖਾਇਆ ਅਤੇ 6 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਜਿਸ ਨਾਲ ਜ਼ਿਲੇ ’ਚ ਮਰਨ ਵਾਲਿਆਂ ਦਾ ਆਂਕਡ਼ਾ 97 ਹੋ ਗਿਆ ਹੈ। ਉਥੇ ਅੱਜ ਜ਼ਿਲੇ ’ਚ 202 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ’ਤੇ ਜ਼ਿਲੇ ਵਿਚ ਕੁਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4363 ਹੋ ਗਈ। ਜ਼ਿਲਾ ਪ੍ਰਸ਼ਾਸ਼ਨ ਦੀ ਲੱਖ ਕੌਸ਼ਿਸ ਦੇ ਬਾਵਜੂਦ ਬਾਜ਼ਾਰਾਂ ’ਚ ਭਾਰੀ ਭੀਡ਼ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮਾਜੂਦਾ ਸਥਿਤੀ ਵਿਚ ਜਦ ਕੁਝ ਲੋਕ ਕੋਰੋਨਾ ਸਬੰਧੀ ਸਾਵਧਾਨੀ ਵੀ ਵਰਤਦੇ ਹਨ ਤਾਂ ਵੀ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਨਾਲ ਸ਼ਾਮ ਨੂੰ ਰੇਹਡ਼ੀਆਂ ਆਦਿ ਤੇ ਲੋਕਾਂ ਦੀ ਭੀਡ਼ ਵੇਖਣ ਨੂੰ ਮਿਲ ਰਹੀ ਹੈ, ਉਸ ਨਾਲ ਸਥਿਤੀ ਕਿਸੇ ਵੀ ਸਮੇ ਭਿਆਨਕ ਹੋ ਸਕਦੀ ਹੈ।
ਸਿਵਲ ਸਰਜਨ ਡਾ.ਕਿਸ਼ਨ ਚੰਦ ਦੇ ਅਨੁਸਾਰ ਲੋਕਾਂ ਨੂੰ ਆਂਕਡ਼ੇ ਵੇਖ ਕੇ ਹੀ ਆਪਣੀ ਕਾਰਜਸੈਲੀ ਅਤੇ ਜੀਵਨ ਸੈਲੀ ਵਿਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਹਰ ਰੋਜ਼ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅਤੇ ਪਾਜ਼ੇਟਿਵ ਦਾ ਆਂਕਡ਼ਾ ਸਾਹਮਣੇ ਆ ਰਿਹਾ ਹੈ ਅਤੇ ਲੋਕ ਇਸ ਸਬੰਧੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਲਾਪਰਵਾਹੀ ਵਰਤ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਕੋਰੋਨਾ ਸਬੰਧੀ ਜਾਰੀ ਗਾਈਡ ਲਾਈਨ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।
ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
NEXT STORY