ਗੁਰਦਾਸਪੁਰ (ਹਰਮਨ/ਵਿਨੋਦ)- ਪਾਕਿਸਤਾਨ ਨਾਲ ਪੈਦਾ ਹੋਏ ਤਨਾਅ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ 'ਤੇ ਧਮਾਕੇ ਹੋਣ ਦੀਆਂ ਖ਼ਬਰਾਂ ਵਿਚਾਲੇ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਗੁਰਦਾਸਪੁਰ ਜ਼ਿਲ੍ਹੇ ਦੇ ਭੈਣੀ ਮੀਆਂ ਖਾਨ ਨੇੜਲੇ ਪਿੰਡ ਸਿਸ਼ਰਾ ਵਿਖੇ ਵੀ ਵੱਡੇ ਧਮਾਕੇ ਹੋਏ ਹਨ। ਇਸ ਇਲਾਕੇ ਦੇ ਵਿਚ ਵਸਨੀਕਾ ਨੇ ਦੱਸਿਆ ਕਿ ਸਵੇਰੇ 4:55 ਮਿੰਟ ਤੇ ਉਨ੍ਹਾਂ ਨੇ ਕਰੀਬ ਪੰਜ ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਆਸ-ਪਾਸ ਪਿੰਡਾਂ ਦੇ ਲੋਕ ਇਕਦਮ ਸਹਿਮ ਗਏ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ ਉੱਪਰ ਆ ਡਿੱਗੇ ਮਿਜ਼ਾਈਲ ਦੇ ਟੁਕੜੇ! ਟੁੱਟੇ ਗੱਡੀਆਂ ਦੇ ਸ਼ੀਸ਼ੇ
ਇਹ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਪਰ ਗਨੀਮਤ ਇਹ ਰਹੀ ਕਿ ਇਹ ਧਮਾਕੇ ਕਿਸੇ ਰਿਹਾਸੀ ਇਲਾਕੇ ਵਿਚ ਨਹੀਂ ਸਗੋਂ ਪਿੰਡ ਦੇ ਬਾਹਰ ਬਾਹਰ ਖੇਤਾਂ ਵਿਚ ਹੋਏ ਸਨ ਜਿੱਥੇ ਪਿੰਡ ਸਿਸ਼ਰੇ ਦੇ ਵਸਨੀਕ ਅਪਾਰ ਸਿੰਘ ਦੇ ਖੇਤਾਂ ਵਿਚ ਵੱਡੇ ਟੋਏ ਪਏ ਹੋਏ ਹਨ। ਧਮਾਕਿਆਂ ਦੇ ਕੁਝ ਮਿੰਟਾਂ ਬਾਅਦ ਲੋਕ ਘਰਾਂ 'ਚੋਂ ਨਿਕਲੇ ਅਤੇ ਖੇਤਾਂ ਵਿਚ ਗਏ। ਲੋਕਾਂ ਨੇ ਇਹ ਟੋਏ ਦੇਖ ਕੇ ਹੋਰਨਾਂ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਕੁਝ ਹੀ ਸਮੇਂ ਵਿਚ ਇੱਥੇ ਲੋਕਾਂ ਦੀ ਭੀੜ ਲੱਗ ਗਈ। ਆਸ-ਪਾਸ ਪਿੰਡਾਂ ਤੋਂ ਲੋਕ ਇਹ ਟੋਏ ਦੇਖਣ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਇੰਟਰਨੈੱਟ ਬੰਦ!
ਪਿੰਡ ਨਾਨੋਵਾਲ ਦੀ ਮਨਪ੍ਰੀਤ ਕੌਰ ਅਤੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਇਹ ਬੰਬ ਉਨ੍ਹਾਂ ਦੇ ਘਰਾਂ ਦੇ ਬਾਹਰ ਹੀ ਡਿੱਗੇ ਹਨ, ਕਿਉਂਕਿ ਆਵਾਜ਼ ਇੰਨੀ ਤੇਜ਼ ਸੀ ਕਿ ਲੋਕ ਇਕ ਤਾਂ ਘਬਰਾ ਗਏ। ਇਸੇ ਤਰ੍ਹਾਂ ਇਥੋਂ ਦੂਰ ਪਿੰਡ ਹਰਚੋਵਾਲ ਦੇ ਵਸਨੀਕ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿਚ ਵੀ ਇਸ ਬਲਾਸਟ ਦੀ ਪੂਰੀ ਧਮਕ ਆਈ ਅਤੇ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਹੀ ਲੱਗਿਆ ਕਿ ਇਹ ਧਮਾਕੇ ਉਨ੍ਹਾਂ ਦੇ ਪਿੰਡ ਵਿਚ ਹੋਏ ਹਨ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਜਾਰੀ ਕੀਤੀ ਐਡਵਾਈਜ਼ਰੀ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਸਹਿਮ ਵਿਚ ਨਾ ਰਹਿਣ ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਤਰਜੀਹ ਦੇਣ ਅਤੇ ਖਾਸ ਤੌਰ 'ਤੇ ਰਾਤ ਵੇਲੇ 100 ਫ਼ੀਸਦੀ ਬਲੈਕਆਊਟ ਯਕੀਨੀ ਬਣਾਉਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ ਉੱਪਰ ਆ ਡਿੱਗੇ ਮਿਜ਼ਾਈਲ ਦੇ ਟੁਕੜੇ! ਟੁੱਟੇ ਗੱਡੀਆਂ ਦੇ ਸ਼ੀਸ਼ੇ
NEXT STORY