ਗੁਰਦਾਸਪੁਰ(ਹਰਮਨ)- ਪੰਜਾਬ ’ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਅਤੇ ਕਈ ਇਲਾਕਿਆਂ ’ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਧੁੰਦ ਦੀ ਤੀਬਰਤਾ ਵਿਚ ਹੋਰ ਵੀ ਵਾਧਾ ਹੋਵੇਗਾ, ਜਿਸ ਕਰ ਕੇ ਸੜਕ ਹਾਦਸਿਆਂ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟ੍ਰੈਫਿਕ ਪੁਲਸ ਵੱਲੋਂ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ’ਤੇ ਰਿਫਲੈਕਟਰ ਟੇਪ ਲਗਾਉਣ ਅਤੇ ਰੋਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਇਸ ਸਭ ਦੇ ਬਾਵਜੂਦ ਸੂਬੇ ਦੀਆਂ ਕਈ ਲਿੰਕ ਸੜਕਾਂ ਅਤੇ ਰਾਸ਼ਟਰੀ ਹਾਈਵੇਜ਼ ’ਤੇ ਲਗਾਈ ਜਾਣ ਵਾਲੀ ਚਿੱਟੀ ਲਾਈਨ/ਪੱਟੀ ਦੀ ਹਾਲਤ ਬਹੁਤ ਮਾੜੀ ਹੈ, ਜੋ ਕਿਤੇ ਫਿੱਕੀ ਹੋ ਚੁੱਕੀ ਹੈ, ਕਿਤੇ ਗਾਇਬ ਹੈ ਅਤੇ ਕਈ ਥਾਵਾਂ ’ਤੇ ਤਾਂ ਪੱਟੀ ਲਗਾਈ ਹੀ ਨਹੀਂ ਗਈ। ਗੁਰਦਾਸਪੁਰ ’ਚ ਕਈ ਲਿੰਕ ਰੋਡਾਂ ’ਤੇ ਚਿੱਟੀ ਪੱਟੀ ਗਾਇਬ ਹੋ ਰਹੀ ਹੈ। ਇਥੋਂ ਤੱਕ ਕਿ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵੀ ਬਹੁਤ ਸਾਰੇ ਥਾਵਾਂ ’ਤੇ ਇਹ ਪੱਟੀ ਬਹੁਤ ਧੁੰਦਲੀ ਫਿੱਕੀ ਹੋ ਚੁੱਕੀ ਹੈ। ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰੋਡ ਸਮੇਤ ਹੋਰ ਸੜਕਾਂ ’ਤੇ ਵੀ ਹਾਲਾਤ ਅਜਿਹੇ ਹੀ ਬਣੇ ਹੋਏ ਹਨ, ਜਦੋਂ ਕਿ ਇਸ ਪੱਟੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਕਿਉਂਕਿ ਇਹ ਪੱਟੀ ਖਾਸ ਤੌਰ ’ਤੇ ਧੁੰਦ ਦੇ ਸਮੇਂ ਡਰਾਈਵਰਾਂ ਨੂੰ ਗੱਡੀ ਦੀ ਦਿਸ਼ਾ ਸਾਫ਼ ਦੱਸਦੀ ਹੈ, ਤਾਂ ਜੋ ਸਮੇਂ ’ਤੇ ਮੁੜਨਾ, ਟਰਨਿੰਗ ਬਿੰਦੂ, ਜਾਂ ਸੜਕ ਦੇ ਕਿਨਾਰੇ ਦੀ ਸਥਿਤੀ ਪਤਾ ਲੱਗਦੀ ਰਹੇ। ਇਹ ਘਾਟ ਨਾ ਸਿਰਫ਼ ਰਾਤ ਵੇਲੇ ਡਰਾਈਵਰਾਂ ਨੂੰ ਮੁਸ਼ਕਲ ਅਤੇ ਖਤਰੇ ’ਚ ਪਾਉਂਦੀ ਹੈ, ਬਲਕਿ ਧੁੰਦ ਦੇ ਦਿਨਾਂ ’ਚ ਬਹੁਤ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
ਧੁੰਦ ਦੌਰਾਨ ਵਧਦੇ ਹਨ ਸੜਕ ਹਾਦਸੇ
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਤੇ ਰੋਡ ਟਰਾਂਸਪੋਰਟ ਮੰਤਰਾਲੇ ਦੇ ਪਿਛਲੇ ਰਿਕਾਰਡ ਮੁਤਾਬਕ 2022 ’ਚ ਭਾਰਤ ਵਿਚ 55,000 ਤੋਂ ਵੱਧ ਸੜਕ ਹਾਦਸੇ ਧੁੰਦ ਅਤੇ ਘੱਟ ਦ੍ਰਿਸ਼ਤਾ ਕਾਰਨ ਹੋਏ। ਪੰਜਾਬ ’ਚ ਹੀ 3,500 ਤੋਂ ਵੱਧ ਅਜਿਹੇ ਕੇਸ ਦਰਜ ਕੀਤੇ ਗਏ। ਸਰਦੀ ਦੇ ਮਹੀਨਿਆਂ (ਦਸੰਬਰ–ਫਰਵਰੀ) ’ਚ ਹਾਦਸਿਆਂ ਦਾ ਗ੍ਰਾਫ਼ 20-30% ਤੱਕ ਵਧ ਜਾਂਦਾ ਹੈ। ਹਾਈਵੇਜ਼ ’ਤੇ ਤੀਬਰ ਧੁੰਦ ਵਿਚ ਦ੍ਰਿਸ਼ਤਾ 20-50 ਮੀਟਰ ਤੱਕ ਰਹਿ ਜਾਂਦੀ ਹੈ, ਜਿਸ ਨਾਲ ਟੱਕਰਾਂ ਦੀ ਸੰਭਾਵਨਾ 3 ਗੁਣਾ ਵਧਦੀ ਹੈ। ਟ੍ਰੈਫ਼ਿਕ ਅਤੇ ਸੜਕ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਚਿੱਟੀ ਪੱਟੀ ਅਤੇ ਕਿਨਾਰਿਆਂ ’ਤੇ ਲੱਗੇ ਰਿਫਲੈਕਟਰ ਬਚਾਅ ਦੇ ਮੁੱਖ ਸਾਧਨ ਹਨ, ਜੋ ਕਈ ਜਾਨਾਂ ਬਚਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਆਉਣ ਵਾਲੇ 7 ਦਿਨਾਂ ਦੀ ਜਾਣੋ Weather Update, ਇਨ੍ਹਾਂ ਜ਼ਿਲ੍ਹਿਆਂ 'ਚ...
ਟ੍ਰੈਫਿਕ ਪੁਲਸ ਦੀ ਅਪੀਲ- ਵਾਹਨਾਂ ’ਤੇ ਰਿਫਲੈਕਟਰ ਲਗਾਓ, ਸਪੀਡ ਘੱਟ ਰੱਖੋ
ਗੁਰਦਾਸਪੁਰ ਟ੍ਰੈਫ਼ਿਕ ਪੁਲਸ ਦੇ ਅਧਿਕਾਰੀਆਂ ਨੇ ਕਿਹਾ ਕਿ ਧੁੰਦ ਦੇ ਦੌਰਾਨ ਲੋਕ ਸੜਕ ਸੁਰੱਖਿਆ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰਨ। ਹਰ ਦੋ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨ ’ਤੇ ਰਿਫਲੈਕਟਰ ਟੇਪ ਲਗਾਉਣੀ ਲਾਜ਼ਮੀ ਹੈ। ਧੁੰਦ ਦੇ ਦਿਨਾਂ ’ਚ ਲੋਕ ਫੋਗ ਲਾਈਟਾਂ ਦੀ ਵਰਤੋਂ ਕਰਨ। ਬਿਨਾ ਕੰਮ ਦੇ ਸਫ਼ਰ ਘੱਟ ਕਰਨ ਅਤੇ ਹਾਈਵੇ ’ਤੇ ਸਪੀਡ 40–50 ਕਿਮੀ ਪ੍ਰਤੀ ਘੰਟਾ ’ਚ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪੁਲਸ ਦਾ ਮੰਨਣਾ ਹੈ ਕਿ ਜੇਕਰ ਵਾਹਨਾਂ ਉੱਪਰ ਚਮਕਦਾਰ ਟੇਪਾਂ ਅਤੇ ਰਿਫਲੈਕਟਰ ਲੱਗੇ ਹੋਣ, ਤਾਂ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਵੇਖੇ LIST
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 4 ਦਸੰਬਰ ਤੱਕ ਭਰੇ ਜਾਣਗੇ ਨਾਮਜ਼ਦਗੀ ਪੱਤਰ
NEXT STORY