ਜਲੰਧਰ (ਬੁਲੰਦ) — ਅਗਲੇ ਮਹੀਨੇ ਹੋਣ ਵਾਲੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਬਾਰੇ ਅੱਜ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਚੰਡੀਗੜ੍ਹ 'ਚ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਬੈਠਕ 'ਚ ਸਰਵਸਹਿਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਪਾਰਟੀ ਇਸ ਉਪ ਚੋਣ 'ਚ ਸਥਾਨਕ ਆਗੂ ਹੀ ਉਤਾਰੇਗੀ। ਕਿਸੇ ਵੀ ਹਾਲ 'ਚ ਪੈਰਾਸ਼ੂਟ ਕੈਂਡੀਡੇਟ ਮੈਦਾਨ 'ਚ ਨਹੀਂ ਉਤਾਰਿਆ ਜਾਵੇਗਾ। ਮਾਨ ਨੇ ਕਿਹਾ ਕਿ ਪਾਰਟੀ ਕੈਡਰ ਦਾ ਉਮੀਦਵਾਰ ਮੈਦਾਨ 'ਚ ਉਤਾਰਨ ਦੇ ਲਈ ਗੁਰਦਾਸਪੁਰ ਦੇ ਵਾਲੰਟਿਅਰਾਂ ਤੇ ਆਗੂਆਂ ਦੀ ਸਰਵਸਹਿਮਤੀ ਤੈਅ ਕੀਤੀ ਜਾਵੇਗੀ। ਗੁਰਦਾਸਪੁਰ 'ਚ ਕਿਹੜਾ ਆਗੂ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ ਇਸ ਬਾਰੇ ਪੁੱਛਣ 'ਤੇ ਮਾਨ ਨੇ ਕਿਹਾ ਕਿ ਪਾਰਟੀ ਅਜਿਹੇ ਆਗੂ ਨੂੰ ਚੋਣ ਮੈਦਾਨ 'ਚ ਉਤਾਰੇਗੀ ਜੋ ਪੰਜਾਬ ਸਰਕਾਰ ਦੇ ਮਾਫੀਆ ਰਾਜ ਦੀਆਂ ਬੱਖੀਆਂ ਉਧੇੜ ਸਕੇ ਤੇ ਗੁਰਦਾਸਪੁਰ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨਾਲ ਵਾਕਿਫ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਗੁਰਦਾਸਪੁਰ ਚੋਣਾਂ 'ਚ ਇਕਜੁੱਟ ਹੋ ਕੇ ਮੈਦਾਨ 'ਚ ਉਤਰੇਗੀ ਤੇ ਸਾਰੇ ਵਿਧਾਇਕ ਪ੍ਰਚਾਰ 'ਚ ਆਪਣੀ ਡਿਊਟੀ ਨਿਭਾਉਣਗੇ।
ਗੁਰਦਾਸਪੁਰ ਚੋਣਾਂ 'ਚ ਜ਼ਰੂਰੀ ਨਹੀਂ ਹਾਵੀ ਰਹਿਣ ਵਿਧਾਇਕ
NEXT STORY