ਗੁਰਦਾਸਪੁਰ (ਚਾਵਲਾ)-ਯੂਕ੍ਰੇਨ ’ਤੇ ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ ਭਿਆਨਕ ਰੂਪ ਧਾਰ ਰਹੇ ਹਨ। ਇਸੇ ਦਰਮਿਆਨ ਯੂਕ੍ਰੇਨ ’ਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਯੂਕ੍ਰੇਨ ’ਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਗੁਰਦਾਸਪੁਰ ਦੀ ਲੜਕੀ ਦਿਵਿਆ ਜੋ ਯੂਕ੍ਰੇਨ ’ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਹੀ ਹੈ, ਨੇ ਅੱਜ ਭਾਰਤ ਪਹੁੰਚਣਾ ਸੀ ਪਰ ਜਦੋਂ ਉਹ ਯੂਕ੍ਰੇਨ ਤੋਂ ਕੀਵ ਪਹੁੰਚੀ ਤਾਂ ਇਕਦਮ ਬੰਬਾਰੀ ਹੋਈ ਤੇ ਹਵਾਈ ਅੱਡੇ ਤਬਾਹ ਹੋਣ ਨਾਲ ਉਹ ਉਥੇ ਫਸ ਗਈ। ਉਸ ਨਾਲ ਹੋਰ ਵੀ ਵਿਦਿਆਰਥਣਾਂ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ’ਤੇ ਹਮਲਿਆਂ ਦਰਮਿਆਨ ਪੁਤਿਨ ਨੇ ਪ੍ਰਮਾਣੂ ਹਥਿਆਰ ਵਰਤਣ ਦੀ ਦਿੱਤੀ ਧਮਕੀ
ਦਿਵਿਆ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਪੱਤਰ ਲਿਖਿਆ ਕਿ ਉਨ੍ਹਾਂ ਦੀ ਲੜਕੀ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੀ ਲੜਕੀ ਤੇ ਹੋਰ ਲੜਕੀਆਂ ਨੂੰ ਭਾਰਤੀ ਅੰਬੈਸੀ ਰਾਹੀਂ ਨੇੜੇ ਦੇ ਕਾਲਜ ’ਚ ਬਣਾਏ ਸੈਲਟਰ ਹੋਮ ’ਚ ਭੇਜ ਦਿੱਤਾ ਹੈ, ਜਿਥੋਂ ਉਸ ਨੇ ਵੀਡੀਓ ਕਾਲ ਰਾਹੀਂ ਸਾਰੀ ਸਥਿਤੀ ਦੱਸੀ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਕੀਵ ’ਚੋਂ ਕੱਢਿਆ ਜਾਵੇ।
ਅਕਾਲੀ ਦਲ-ਬਸਪਾ ਸਰਕਾਰ ਸੂਬੇ ’ਚ ਵਿਕਾਸ ਦਾ ਨਵਾਂ ਦੌਰ ਲੈ ਕੇ ਆਵੇਗੀ : ਛੋਟੇਪੁਰ
NEXT STORY