ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ 'ਚੋਂ ਇਕ ਸਮਾਰਟ ਫੋਨ ਬਿਨਾਂ ਸਿੰਮ, ਇਕ ਤੰਬਾਕੂ ਦੀ ਪੁੜੀ ਅਤੇ ਇਕ ਕੂਲ ਲਿਪ ਪੁੜੀ ਬਰਾਮਦ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਏ.ਐੱਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਅਜੈ ਸਿੰਘ ਨੇ ਆਪਣੇ ਪੱਤਰ ਵਿਚ ਦੱਸਿਆ ਕਿ ਬਰੂਨੀ ਕੋਟ ਮੌਕੇ ਦੀ ਗਸ਼ਤ ਦੌਰਾਨ ਟਾਵਰ ਨੰਬਰ 5 ਦੇ ਕਰੀਬ ਖੱਬੇ ਪਾਸੇ ਇਕ ਲਾਲ ਡੱਬੇ ਵਿਚ ਲਪੇਟਿਆ ਹੋਇਆ ਲਾਵਾਰਿਸ ਲਿਫਾਫਾ ਮਿਲਿਆ। ਜਦ ਉਸ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿਚੋਂ ਹਲਕੇ ਹਰੇ ਰੰਗ ਦਾ ਸਮਾਰਟ ਫੋਨ ਬਿਨਾ ਸਿੰਮ, ਇਕ ਤੰਬਾਕੂ ਦੀ ਪੁੜੀ ਅਤੇ ਇਕ ਕੂਲ ਲਿਪ ਪੁੜੀ ਬਰਾਮਦ ਹੋਈ। ਇਸ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਕੇਵਲ ਸਿੰਘ ਢਿੱਲੋਂ ਨੇ ਸਾਂਭਿਆ ਪੰਜਾਬ ਭਾਜਪਾ ਦਾ ਕਾਰਜਭਾਰ, ਹਰਿਆਣਾ ਦੇ CM ਸੈਣੀ ਰਹੇ ਮੌਜੂਦ (ਵੀਡੀਓ)
NEXT STORY