ਗੁਰਦਾਸਪੁਰ (ਗੁਰਪ੍ਰੀਤ) : ਅਮਰੀਕਾ ਦੇ ਸ਼ਹਿਰ ਰੀਡਲੀ ਵਿਖੇ ਦਰਿਆ 'ਚ ਡੁੱਬ ਰਹੇ ਬੱਚਿਆ ਨੂੰ ਬਚਾਉਂਦਿਆਂ ਆਪਣੀ ਜਾਨ ਗਵਾਉਣ ਵਾਲੇ 29 ਸਾਲ ਮਨਜੀਤ ਸਿੰਘ ਦਾ ਪਿੰਡ ਛੀਨਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਲਾਡਲੇ ਪੁੱਤ ਨੂੰ ਵੇਖ ਪਰਿਵਾਰ ਸਮੇਤ ਪੂਰਾ ਪਿੰਡ ਧਾਹਾਂ ਮਾਰ ਰੋਇਆ। ਦੱਸ ਦੇਈਏ ਕਿ ਮ੍ਰਿਤਕ ਮਨਜੀਤ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਜੱਦੀ ਪਿੰਡ ਪਹੁੰਚੀ ਸੀ। ਮਨਜੀਤ ਸਿੰਘ ਦੀ ਅੰਤਿਮ ਯਾਤਰਾ 'ਚ ਸੈਂਕੜੇ ਲੋਕ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋਂ : ਦਰਿੰਦੇ ਪਤੀ ਦੀ ਕਰਤੂਤ: ਪਤਨੀ ਦੇ ਢਿੱਡ 'ਚ ਦਾਤੀ ਮਾਰ ਕੇ ਕੀਤਾ ਕਤਲ
ਮਨਜੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਦੀ ਕਮੀ ਕਦੀ ਵੀ ਪੂਰੀ ਨਹੀਂ ਹੋਵੇਗੀ ਪਰ ਉਹ ਜਾਂਦੇ-ਜਾਂਦੇ ਇਕ ਮਿਸਾਲ ਕਾਇਮ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ 'ਤੇ ਮੰਗ ਉੱਠ ਰਹੀ ਹੈ ਕਿ ਮਨਜੀਤ ਦੀ ਯਾਦਗਾਰ ਬਣਾਈ ਜਾਵੇ। ਮਨਜੀਤ ਦੇ ਪਿਤਾ ਨੇ ਕਿਹਾ ਕਿ ਬਹੁਤ ਸਾਰੇ ਸੁਫ਼ਨੇ ਸਨ ਪਰ ਇਕ ਝਟਕੇ 'ਚ ਹੀ ਉਨ੍ਹਾਂ ਦਾ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਮਾਣ ਹੈ। ਉਨ੍ਹਾਂ ਨੇ ਇੱਛਾ ਜਾਹਿਰ ਕੀਤੀ ਭਾਰਤ ਸਰਕਾਰ ਉਸ ਦੇ ਪਿਤਾ ਦੀ ਯਾਦਗਾਰ ਬਣਾਏ।
ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾ ਮੁਕਤ ਕਰਨ ਦੀ ਉੱਠੀ ਮੰਗ
NEXT STORY