ਗੁਰਦਾਸਪੁਰ (ਹਰਮਨ) : ਜ਼ਿਲ੍ਹਾ ਗੁਰਦਾਸਪੁਰ ਅੰਦਰ ਪਿਛਲੇ ਕਈ ਦਿਨਾਂ ਤੋਂ 41 ਡਿਗਰੀ 'ਤੇ ਪਹੁੰਚ ਚੁੱਕੇ ਤਾਪਮਾਨ ਕਾਰਣ ਗਰਮੀ ਨਾਲ ਤ੍ਰਾਹ-ਤ੍ਰਾਹ ਕਰ ਰਹੇ ਲੋਕਾਂ ਨੂੰ ਬੀਤੀ ਸ਼ਾਮ ਪਏ 6. 2 ਐੱਮ. ਐੱਮ. ਮੀਂਹ ਨੇ ਕਾਫ਼ੀ ਰਾਹਤ ਦਿੱਤੀ ਹੈ। ਦੂਜੇ ਪਾਸੇ ਇਸ ਮੀਂਹ ਤੋਂ ਪਹਿਲਾਂ ਆਏ ਤੇਜ਼ ਤੂਫਾਨ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਣ ਕਈ ਰੁੱਖ ਟੁੱਟ ਕੇ ਸੜਕਾਂ 'ਤੇ ਡਿੱਗ ਪਏ। ਇਥੋਂ ਤੱਕ ਕਿ ਸ਼ਹਿਰ ਅੰਦਰ ਵੀ ਸੰਘਣੀ ਆਬਾਦੀ ਵਾਲੇ ਬਜ਼ਾਰਾਂ 'ਤੇ ਸੜਕਾਂ ਕਿਨਾਰੇ ਰੁੱਖਾਂ ਦੇ ਟਾਹਣੇ ਡਿੱਗ ਕੇ ਆਵਾਜ਼ਾਈ 'ਚ ਅੜਿੱਕਾ ਬਣੇ। ਇਸ ਕਾਰਣ ਕਈ ਲੋਕਾਂ ਨੇ ਮੁਸ਼ਕਲ ਨਾਲ ਇਨ੍ਹਾਂ ਟਾਹਣਿਆਂ ਤੋਂ ਆਪਣਾ ਬਚਾਅ ਕੀਤਾ। ਕਈ ਥਾਈਂ ਰੁੱਖਾਂ ਦੇ ਟਾਹਣੇ ਬਿਜਲੀ ਦੀਆਂ ਤਾਰਾਂ 'ਤੇ ਡਿੱਗਣ ਕਾਰਣ ਬਿਜਲੀ ਸਪਲਾਈ ਵੀ ਠੱਪ ਰਹੀ। ਝੋਨਾ ਲਾ ਰਹੇ ਕਿਸਾਨਾਂ ਨੂੰ ਇਸ ਬਾਰਿਸ਼ ਨੇ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋਂ : ਟੈਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਕਾਮਿਆਂ ਵਲੋਂ ਹੜਤਾਲ
ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਮੌਸਮ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਆਉਣ ਵਾਲੇ 48 ਘੰਟਿਆਂ 'ਚ ਕਿਤੇ-ਕਿਤੇ ਹਨੇਰੀ ਝੱਖੜ ਆਉਣ ਦੀ ਸੰਭਾਵਨਾ ਹੈ ਅਤੇ 20 ਜੂਨ ਨੂੰ ਵੀ ਕੁਝ ਇਲਾਕਿਆਂ ਅੰਦਰ ਮੀਂਹ ਪੈਣ ਦਾ ਅੰਦਾਜ਼ਾ ਹੈ। ਅੱਜ ਬੇਸ਼ੱਕ ਤਾਪਮਾਨ ਵਿਚ 3 ਡਿਗਰੀ ਸੈਂਟੀਗ੍ਰੇਡ ਤੱਕ ਗਿਰਾਵਟ ਆਈ ਹੈ ਪਰ ਆਉਣ ਵਾਲੇ ਕਰੀਬ 7 ਦਿਨਾਂ ਤੱਕ ਦਿਨ ਦਾ ਤਾਪਮਾਨ ਮੁੜ 40 ਤੋਂ 41 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਔਸਤਨ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਚੱਲਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫ਼ਸਲਾਂ ਵਿਚ ਕਿਸੇ ਵੀ ਦਵਾਈ ਦਾ ਛਿੜਕਾਅ ਮੌਸਮ ਦੀ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਹੀ ਕਰਨ।
ਇਹ ਵੀ ਪੜ੍ਹੋਂ : 23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ
ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਲੋਕਾਂ 'ਚ ਦਹਿਸ਼ਤ
NEXT STORY