ਗੁਰਦਾਸਪੁਰ (ਹਰਮਨਪ੍ਰੀਤ) : ਬੀਤੀ ਰਾਤ ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਇਕ 27 ਸਾਲਾ ਨੌਜਵਾਨ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ 'ਤੇ ਪਿੰਡ ਔਜਲਾ ਨੇੜੇ ਰੇਲ-ਗੱਡੀ ਦੇ ਇੰਜਣ ਹੇਠਾਂ ਆ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਲੜਕੇ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਗੁਰਬਚਨ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਵਜੋਂ ਹੋਈ ਹੈ। ਜਿਸ ਦੀ ਜੇਬ 'ਚੋਂ ਇਕ ਪਰਚੀ ਵੀ ਬਰਾਮਦ ਹੋਈ ਹੈ। ਜਿਸ 'ਤੇ ਮ੍ਰਿਤਕ ਨੌਜਵਾਨ ਨੇ ਕਿਸੇ ਲੜਕੀ ਦੇ ਦੋ ਮੋਬਾਇਲ ਨੰਬਰ ਲਿਖ ਕੇ ਇਸ ਪਰਚੀ ਨੂੰ ਪੜ੍ਹਨ ਵਾਲਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਸ ਦੀ ਮੌਤ ਹੋਣ ਤੋਂ ਬਾਅਦ ਸਭ ਤੋਂ ਪਹਿਲੀ ਤਸਵੀਰ ਖਿੱਚ ਕੇ ਇਨ੍ਹਾਂ ਨੰਬਰਾਂ 'ਤੇ ਵਟਸਐੱਪ ਰਾਹੀਂ ਭੇਜੀ ਜਾਵੇ।
ਇਹ ਪਰਚੀ ਮਿਲਣ ਕਾਰਣ ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਇਹ ਦੋਸ਼ ਲਾ ਰਹੇ ਹਨ ਕਿ ਉਸ ਦੀ ਮੌਤ ਲਈ ਪੰਜਾਬ ਪੁਲਸ ਦੀ ਇਕ ਮਹਿਲਾ ਮੁਲਾਜ਼ਮ ਜ਼ਿੰਮੇਵਾਰ ਹੈ, ਜਿਸ ਨਾਲ ਉਕਤ ਲੜਕੇ ਦੀ ਗੱਲਬਾਤ ਸੀ। ਇਸ ਮੌਤ ਦੇ ਤੁਰੰਤ ਬਾਅਦ ਲੜਕੇ ਦੇ ਭਰਾ ਸਰਜੀਵਨ ਪੁੱਤਰ ਗੁਰਬਚਨ ਲਾਲ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਹ ਸ਼ੱਕ ਵੀ ਜ਼ਾਹਿਰ ਕੀਤਾ ਹੈ ਕਿ ਨਰੇਸ਼ ਕੁਮਾਰ ਦੀ ਮੌਤ ਖੁਦਕੁਸ਼ੀ ਕਾਰਣ ਨਹੀਂ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਸ਼ਿਕਾਇਤ ਕਰਦਿਆਂ ਉਨ੍ਹਾਂ ਨੇ ਦੋਸ਼ ਲਾਏ ਹਨ ਕਿ ਨਰੇਸ਼ ਦੀ ਪਿਛਲੇ ਕਰੀਬ 6-7 ਸਾਲਾਂ ਤੋਂ ਇਕ ਲੜਕੀ ਨਾਲ ਗੱਲਬਾਤ ਸੀ ਜਿਸ ਨੂੰ ਉਹ ਬੇਹੱਦ ਪਿਆਰ ਕਰਦਾ ਸੀ ਅਤੇ ਨਰੇਸ਼ ਨੇ ਹੀ ਕੋਸ਼ਿਸ਼ ਕਰ ਕੇ ਉਕਤ ਲੜਕੀ ਨੂੰ ਪੁਲਸ ਵਿਚ ਭਰਤੀ ਕਰਵਾਇਆ ਸੀ ਪਰ ਬਾਅਦ ਵਿਚ ਨੌਕਰੀ ਮਿਲਣ ਕਾਰਣ ਇਹ ਲੜਕੀ ਨਰੇਸ਼ ਤੋਂ ਖਹਿੜਾ ਛੁਡਾਉਣ ਲਈ ਉਸ ਨੂੰ ਧਮਕੀਆਂ ਦੇਣ ਲੱਗ ਪਈ ਸੀ ਅਤੇ ਇਹ ਕਹਿੰਦੀ ਸੀ ਕਿ ਜੇਕਰ ਉਸ ਨੇ ਪਿੱਛਾ ਨਾ ਛੱਡਿਆ ਤਾਂ ਉਹ ਉਸ ਨੂੰ ਕਿਸੇ ਪਰਚੇ ਵਿਚ ਫਸਾ ਦੇਵੇਗੀ ਅਤੇ ਜਾਂ ਫਿਰ ਜਾਨੋਂ ਮਰਵਾ ਦੇਵੇਗੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਮੌਤ ਲਈ ਉਕਤ ਲੜਕੀ ਹੀ ਜ਼ਿੰਮੇਵਾਰ ਹੈ ਕਿਉਂਕਿ ਨਰੇਸ਼ ਉਸ ਲੜਕੀ ਕਾਰਣ ਕਾਫੀ ਪ੍ਰੇਸ਼ਾਨ ਸੀ। ਦੂਜੇ ਪਾਸੇ ਰੇਲਵੇ ਪੁਲਸ ਨੇ ਇਸ ਮਾਮਲੇ 'ਚ 174 ਦੀ ਕਾਰਵਾਈ ਕੀਤੀ ਹੈ।
ਪਾਵਰਕਾਮ ਵੱਲੋਂ ਪੰਜਾਬ ਵਾਸੀਆਂ ਨੂੰ ਬਿਨਾਂ ਕੱਟ ਬਿਜਲੀ ਦੇਣ ਦਾ ਦਾਅਵਾ
NEXT STORY