ਗੁਰਦਾਸਪੁਰ (ਜ. ਬ.): ਪਾਕਿਸਤਾਨ 'ਚ ਖ਼ਾਲਿਸਤਾਨ ਦੇ ਸਮਰਥਕ ਗੋਪਾਲ ਸਿੰਘ ਚਾਵਲਾ ਦੀ ਮਦਦ ਨਾਲ ਕੁਝ ਮੁਸਲਿਮ ਅੱਤਵਾਦੀ ਗਰੁੱਪ ਹੁਣ ਪਾਕਿਸਤਾਨ ਸਥਿਤ ਕੁਝ ਛੋਟੇ-ਛੋਟੇ ਗੁਰਦੁਆਰਿਆਂ ਅਤੇ ਮੰਦਰਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਸਾਜ਼ਿਸ਼ ਰੱਚ ਰਹੇ ਹਨ। ਇਸ ਕੰਮ 'ਚ ਦਾਵਤ-ਏ-ਇਸਲਾਮੀ ਅੱਤਵਾਦੀ ਸੰਗਠਨ ਸਬ ਤੋਂ ਅੱਗੇ ਹਨ। ਅੱਤਵਾਦੀ ਸੰਗਠਨ ਦਾਵਤ-ਏ-ਇਸਲਾਮੀ ਨੇ ਤਾਂ ਇਥੇ ਤੱਕ ਐਲਾਨ ਕਰ ਦਿੱਤਾ ਹੈ ਕਿ ਪਾਕਿਸਤਾਨ 'ਚ ਗੁਰਦੁਆਰੇ ਅਤੇ ਮੰਦਰਾਂ ਨੂੰ ਬਣਾਉਣ ਦੀ ਇਜਾਜ਼ਤ ਹੁਣ ਕਿਸੇ ਹਾਲਤ 'ਚ ਨਹੀਂ ਦਿੱਤੀ ਜਾਵੇਗੀ ਅਤੇ ਜੋ ਛੋਟੇ-ਛੋਟੇ ਗੁਰਦੁਆਰੇ ਪਾਕਿਸਤਾਨ ਦੀ ਜ਼ਮੀਨ 'ਤੇ ਬਣੇ ਹੋਏ ਹਨ, ਉਨ੍ਹਾਂ ਨੂੰ ਮਸਜਿਦਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਟਰੱਕ ਦੀ ਟੱਕਰ ਨਾਲ 5 ਵਾਰ ਪਲਟਿਆ ਜੁਗਾੜੂ ਵਾਹਨ, ਇਕ ਹੀ ਪਰਿਵਾਰ ਦੇ 3 ਜੀਆਂ ਸਮੇਤ 6 ਦੀ ਦਰਦਨਾਕ ਮੌਤ
ਦਾਵਤ-ਏ-ਇਸਲਾਮੀ ਸੰਗਠਨ ਨੂੰ ਇਸ ਸਬੰਧੀ ਗੋਪਾਲ ਸਿੰਘ ਚਾਵਲਾ ਦਾ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਉਹ ਅੱਤਵਾਦੀਆਂ ਦੀ ਇਸ ਧਮਕੀ 'ਤੇ ਚੁੱਪ ਬੈਠਾ ਹੈ। ਉਸ ਤੋਂ ਜਦ ਕਿਸੇ ਪੱਤਰਕਾਰ ਨੇ ਪੁੱਛਿਆ ਕੀ ਕਿਉਂ ਪਾਕਿਸਤਾਨ 'ਚ ਗੁਰਦੁਆਰਿਆਂ ਨੂੰ ਆਸਤੀਤਵ ਖ਼ਤਰੇ 'ਚ ਹੈ ਤਾਂ ਚਾਵਲਾ ਨੇ ਕਿਹਾ ਕਿ ਮੁਸਲਿਮ ਅੱਤਵਾਦਿਆਂ ਦੇ ਵਿਰੁੱਧ 'ਚ ਉਹ ਕੁਝ ਨਹੀਂ ਕਰ ਸਕਦਾ। ਦਾਵਤ-ਏ-ਇਸਲਾਮੀ ਸੰਗਠਨ ਦੇ ਨੇਤਾ ਸੁਹੇਲ ਭੱਟ ਅੱਤਰੀ ਨੇ ਆਪਣਾ ਇਕ ਵੀਡਿਓ ਜਾਰੀ ਕਰ ਕੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਦਾ ਮਤਲਬ ਕੇਵਲ ਇਸਲਾਮ ਅਤੇ ਅਸੀਂ ਹੁਣ ਪਾਕਿਸਤਾਨ 'ਚ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਬਣਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ : ਢਾਈ ਸਾਲਾਂ ਬੱਚੀ ਨਾਲ ਦਰਿੰਦਗੀ, ਜ਼ਬਰ-ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ
ਉਨ੍ਹਾਂ ਆਪਣੇ ਇਸ ਵੀਡਿਓ 'ਚ ਕਿਹਾ ਕਿ ਅਸੀਂ ਇਸ ਸਬੰਧੀ ਸ਼ੁਰੂਆਤ ਲਾਹੌਰ ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨਾਲ ਕਰ ਰਹੇ ਹਾਂ। ਇਸ ਗੁਰਦੁਆਰੇ ਦੀ ਜ਼ਮੀਨ ਸਮੇਤ ਨਾਲ ਲਗਦੀ ਲਗਭਗ 5 ਏਕੜ ਜ਼ਮੀਨ 'ਤੇ ਕਬਜ਼ਾ ਕਰ ਰਹੇ ਹਾਂ ਅਤੇ ਗੁਰਦੁਆਰੇ ਨੂੰ ਤੋੜ ਦਿੱਤਾ ਜਾਵੇਗਾ। ਵੀਡਿਓ 'ਚ ਇਹ ਵੀ ਕਿਹਾ ਗਿਆ ਹੈ ਕਿ ਗੋਪਾਲ ਚਾਵਲਾ ਅਤੇ ਭਾਈ ਫੌਜਾ ਸਿੰਘ ਨਾਲ ਇਸ ਸਬੰਧੀ ਸਾਡੀ ਗੱਲ ਹੋ ਚੁੱਕੀ ਹੈ। ਵੀਡਿਓ 'ਚ ਕਿਹਾ ਗਿਆ ਹੈ ਕਿ ਜਿਸ ਜ਼ਮੀਨ 'ਤੇ ਇਹ ਤਾਰੂ ਸਿੰਘ ਗੁਰਦੁਆਰਾ ਬਣਿਆ ਹੈ, ਉਹ ਸਾਰੀ ਜ਼ਮੀਨ ਪੀਰ ਸ਼ਾਹ ਕਾਕੂ ਚਿਸਤੀ ਸ਼ਹੀਦ ਗੰਜ ਮਸਜਿਦ ਦੀ ਹੈ। ਇਸ ਗੁਰਦੁਆਰੇ 'ਚ ਹੁਣ ਸਿੱਖ ਆਉਣ ਤੋਂ ਪਹਿਲੇ ਇਹ ਪ੍ਰਮਾਣਿਤ ਕਰਨ ਕਿ ਇਹ ਜ਼ਮੀਨ ਉਨ੍ਹਾਂ ਦੀ ਹੈ। ਸਿੱਖਾਂ ਲਈ ਹੁਣ ਇਸ ਗੁਰਦੁਆਰੇ 'ਚ ਪ੍ਰਵੇਸ਼ ਬੰਦ ਹੈ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਬਰਖ਼ਾਸਤ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ
ਇਸੇ ਤਰ੍ਹਾਂ ਇਸਲਾਮਾਬਾਦ 'ਚ ਬਣਨ ਵਾਲੇ ਵਿਸ਼ਾਲ ਮੰਦਰ, ਜਿਸ ਲਈ ਪਾਕਿਸਤਾਨ ਸਰਕਾਰ ਨਾ ਜ਼ਮੀਨ ਵੀ ਅਲਾਟ ਕਰ ਰੱਖੀ ਹੈ, ਉਸਨੂੰ ਵੀ ਕਿਸੇ ਵੀ ਹਾਲਤ 'ਚ ਨਾ ਬਣਨ ਦੇਣ ਦੀ ਧਮਕੀ ਦਿੱਤੀ ਹੈ। ਦਾਵਤ-ਏ-ਇਸਲਾਮੀ ਸੰਗਠਨ ਦਾ ਕਹਿਣਾ ਹੈ ਕਿ ਮੰਦਰਾਂ ਦੇ ਨਿਰਮਾਣ ਲਈ ਪਾਕਿਸਤਾਨ 'ਚ ਕੋਈ ਜਗ੍ਹਾਂ ਨਹੀਂ ਦਿੱਤੀ ਜਾਵੇਗੀ ਅਤੇ ਹੁਣ ਪਾਕਿਸਤਾਨ 'ਚ ਆਉਣ ਵਾਲੇ ਸਮੇਂ 'ਚ ਕਿਸੇ ਵੀ ਗੈਰ ਮੁਸਲਿਮ ਨੂੰ ਆਪਣਾ ਧਾਰਮਿਕ ਸਥਾਨ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾ ਕੇ ਸ਼੍ਰੋਮਣੀ ਕਮੇਟੀ ਕੋਹਲੀ ਨੂੰ ਬਚਾਉਣਾ ਚਾਹੁੰਦੀ ਹੈ : ਸੇਖਵਾਂ
NEXT STORY