ਜਲੰਧਰ (ਗੁਲਸ਼ਨ)- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ’ਚ ਇਨ੍ਹੀਂ ਦਿਨੀਂ ਭੰਡਾਰੇ ਦੇ ਨਾਲ-ਨਾਲ ਨਾਮਦਾਨ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ 16 ਤੇ 17 ਸਤੰਬਰ ਨੂੰ ਬਿਆਸ ’ਚ ਪੰਜਾਬ ਦੇ ਕੁਝ ਸ਼ਹਿਰਾਂ ਦੀ ਸੰਗਤ ਲਈ ਨਾਮਦਾਨ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਸੀ ਪਰ ਕਿਸੇ ਕਾਰਨ ਇਹ ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਨਾਮਦਾਨ ਦੀ 16 ਸਤੰਬਰ ਨੂੰ ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਤੇ 17 ਸਤੰਬਰ ਨੂੰ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਪਠਾਨਕੋਟ ਤੇ ਤਰਨਤਾਰਨ ਦੀ ਸੰਗਤ ਦੀ ਵਾਰੀ ਸੀ।
ਇਹ ਵੀ ਪੜ੍ਹੋ- ਰੇਲਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ ; ਹੁਣ VIP ਟਰੇਨਾਂ ਦੀ ਤਰਜ਼ 'ਤੇ ਮਿਲੇਗੀ ਇਹ ਖ਼ਾਸ ਸਹੂਲਤ
ਡੇਰੇ ਵੱਲੋਂ ਉਕਤ ਦੋਵਾਂ ਮਿਤੀਆਂ ਨੂੰ ਹੋਣ ਵਾਲੇ ਨਾਮਦਾਨ ਪ੍ਰੋਗਰਾਮ ਨੂੰ ਨਵੰਬਰ ਮਹੀਨੇ ਤਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਫਿਲਹਾਲ ਅਗਲੀ ਮਿਤੀ ਦਾ ਐਲਾਨ ਅਜੇ ਨਹੀਂ ਕੀਤੀ ਗਈ ਹੈ। ਨਾਮਦਾਨ ਲੈਣ ਵਾਲੀ ਸੰਗਤ ਇਸ ਬਾਰੇ ਅਗਲੀ ਜਾਣਕਾਰੀ ਆਪਣੇ ਗ੍ਰਹਿ ਖੇਤਰ ’ਚ ਪੈਂਦੇ ਸਤਿਸੰਗ ਘਰ ਤੋਂ ਲੈ ਸਕਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਈਦ-ਏ-ਮਿਲਾਦ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ, ਬੈਂਕਾਂ ਤੇ ਸਕੂਲ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ ; ਹੁਣ VIP ਟਰੇਨਾਂ ਦੀ ਤਰਜ਼ 'ਤੇ ਮਿਲੇਗੀ ਇਹ ਖ਼ਾਸ ਸਹੂਲਤ
NEXT STORY