ਅੰਮ੍ਰਿਤਸਰ— ਪੰਜਾਬੀ ਗਾਇਕ ਗੁਰਸ਼ਬਦ ਦਾ ਛੋਟਾ ਭਰਾ ਜਰਮਨੀ ਵਿਚ ਲਾਪਤਾ ਹੋ ਗਿਆ ਹੈ। ਗੁਰਸ਼ਬਦ ਦਾ ਭਰਾ ਜੁਗਰਾਜ ਸਿੰਘ ਇਕ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਸਟਡੀ ਵੀਜ਼ੇ 'ਤੇ ਜਰਮਨੀ ਗਿਆ ਸੀ। ਜੁਗਰਾਜ ਪਿੱਛਲੇ 3 ਦਿਨਾਂ ਤੋਂ ਲਾਪਤਾ ਹੈ । ਉਹ ਜਰਮਨੀ ਦੇ ਡੈਸਲਡਰੋਫ ਸ਼ਹਿਰ 'ਚ ਰਹਿ ਰਿਹਾ ਸੀ ਅਤੇ ਲਾਪਤਾ ਹੋਣ ਤੋਂ ਪਹਿਲਾਂ ਘਰ ਤੋਂ ਕੰਮ ਲਈ ਗਿਆ ਸੀ ਪਰ ਹੁਣ ਤੱਕ ਵਾਪਸ ਨਹੀਂ ਪਰਤਿਆ । ਪੁਲਸ ਵੱਲੋਂ ਜੁਗਰਾਜ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਉੱਘ-ਸੁੱਘ ਨਹੀਂ ਲੱਗ ਸਕੀ ਹੈ।
ਜੁਗਰਾਜ ਦੇ ਭਰਾ ਗੁਰਸ਼ਬਦ ਜੋ ਕਿ ਪੰਜਾਬੀ ਸੰਗੀਤ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ, ਨੇ ਫੇਸਬੁੱਕ 'ਤੇ ਜੁਗਰਾਜ ਦੀ ਤਸਵੀਰ ਪੋਸਟ ਕਰਕੇ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਅਮਰਿੰਦਰ ਗਿੱਲ ਅਤੇ ਰਣਜੀਤ ਬਾਵਾ ਆਦਿ ਨੇ ਵੀ ਆਪਣੇ ਫੇਸਬੁੱਕ ਪੇਜ ਤੋਂ ਅਜਿਹੀਆਂ ਅਪੀਲਾਂ ਕੀਤੀਆਂ ਹਨ। ਜੁਗਰਾਜ ਬਾਰੇ ਕੋਈ ਵੀ ਜਾਣਕਾਰੀ ਮਿਲਣ 'ਤੇ ਤੁਸੀਂ 017683327361 'ਤੇ ਸੰਪਰਕ ਕਰ ਸਕਦੇ ਹੋ।
ਬਰਗਾੜੀ ਮਾਮਲੇ ਲਈ ਸੁਖਬੀਰ ਬਾਦਲ ਜ਼ਿਮੇਵਾਰ : ਸਹੋਲੀ (ਵੀਡੀਓ)
NEXT STORY