ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਚ ਇਕ ਸਿਰਫਿਰੀ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਿਆਂ ਸਰੂਪ ਨੂੰ ਹੱਥਾਂ 'ਚ ਚੁੱਕ ਲਿਆ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਗਈ। ਔਰਤ ਦੀ ਇਹ ਕੋਝੀ ਹਰਕਤ, ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
ਦਰਅਸਲ, ਇਹ ਸਿਰਫਿਰੀ ਔਰਤ ਪੰਚਾਇਤ ਮੈਂਬਰ ਦੀ ਪਤਨੀ ਹੈ, ਜੋ ਘਰੇਲੂ ਕਲੇਸ਼ ਦੇ ਚੱਲਦਿਆਂ ਗੁਰਦੁਆਰਾ ਸਾਹਿਬ 'ਚ ਸਹੁੰ ਚੁੱਕਣ ਲਈ ਆਈ ਸੀ ਪਰ ਉਲਟਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੀ ਬੇਅਦਬੀ ਕਰ ਬੈਠੀ। ਉਥੇ ਮੌਜੂਦ ਵਿਅਤੀਆਂ ਨੇ ਔਰਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਦੋਸ਼ੀ ਔਰਤ ਡੇਰਾ ਪ੍ਰੇਮੀ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ 'ਚ ਕਾਫੀ ਰੋਸ ਹੈ।
12ਵੀਂ ਦੇ ਨਤੀਜੇ 'ਚ ਛਾ ਗਈਆਂ ਲੁਧਿਆਣੇ ਦੀਆਂ ਕੁੜੀਆਂ (ਵੀਡੀਓ)
NEXT STORY