ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਇਸ ਵਾਰ ਲੁਧਿਆਣੇ ਦੀਆਂ ਕੁੜੀਆਂ ਨੇ ਬੱਲੇ-ਬੱਲੇ ਕਰਵਾ ਦਿੱਤੀ। ਲੁਧਿਆਣਾ ਦੀ ਪੂਜਾ ਜੋਸ਼ੀ ਪੂਰੇ ਸੂਬੇ 'ਚੋਂ ਅੱਵਲ ਰਹੀ, ਜਦੋਂ ਕਿ ਲੁਧਿਆਣੇ ਦਾ ਵਿਵੇਕ ਰਾਜਪੂਤ ਦੂਜੇ ਨੰਬਰ 'ਤੇ ਰਿਹਾ ਅਤੇ ਤੀਜੇ ਨੰਬਰ 'ਤੇ ਮੁਕਤਸਰ ਦੀ ਜਸਨੂਰ ਰਹੀ। ਖੇਡ ਕੋਟੇ 'ਚੋਂ ਵੀ ਲੁਧਿਆਣਾ ਦੀਆਂ ਕੁੜੀਆਂ ਨੇ ਸਭ ਨੂੰ ਪਿੱਛੇ ਛੱਡ ਦਿੱਤਾ। ਲੁਧਿਆਣਾ ਦੀ ਪ੍ਰਾਚੀ ਗੌੜ ਪਹਿਲੇ ਨੰਬਰ 'ਤੇ, ਪੁਸ਼ਪਿੰਦਰ ਦੂਜੇ ਨੰਬਰ 'ਤੇ ਜਦੋਂ ਕਿ ਫਰੀਦਕੋਟ ਦੀ ਮਨਦੀਪ ਕੌਰ ਤੀਜੇ ਨੰਬਰ 'ਤੇ ਰਹੀ। ਕੁੜੀਆਂ ਦਾ ਨਤੀਜਾ 78.25 ਫੀਸਦੀ, ਜਦੋਂ ਕਿ ਮੁੰਡਿਆਂ ਦਾ ਨਤੀਜਾ 60.46 ਫੀਸਦੀ ਰਿਹਾ।
ਧੋਖੇ ਨਾਲ ਬਦਲਿਆ ਏ. ਟੀ. ਐੱਮ. ਕਾਰਡ, ਕਢਵਾਏ 40 ਹਜ਼ਾਰ
NEXT STORY