ਅੰਮ੍ਰਿਤਸਰ (ਜਸ਼ਨ) - ਅੱਜ ਗੁਰੂ ਨਗਰੀ ’ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਾਮਲਿਆਂ ਦੇ ਉਸ ਸਮੇਂ ਸਾਰੇ ਰਿਕਾਰਡ ਟੁੱਟ ਗਏ, ਜਦੋਂ ਕੁਲ 742 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਇੰਨੀ ਵੱਡੀ ਗਿਣਤੀ ’ਚ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਸਾਰਿਆਂ ਦੇ ਹੋਸ਼ ਉਡ ਗਏ। ਉਥੇ ਦੂਜੇ ਪਾਸੇ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕਾਰਜ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਲੁਟੇਰਿਆਂ ਨੇ ਰੂਪੋਵਾਲੀ ਖੁਰਦ ਦੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਕਿਰਚ ਮਾਰ ਕੀਤਾ ਕਤਲ
ਫਤਾਹਪੁਰ ਕੇਂਦਰੀ ਜੇਲ੍ਹ ’ਚ 124 ਕੈਦੀ ਪਾਜ਼ੇਟਿਵ
ਫਤਾਹਪੁਰ ਸਥਿਤ ਕੇਂਦਰੀ ਜੇਲ੍ਹ ’ਚ ਲਗਭਗ 124 ਕੈਦੀ ਕੋਰੋਨਾ ਪਾਜ਼ੇਟਿਵ ਮਿਲੇ ਹਨ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਮੁਸ਼ਕਲ ’ਚ ਫਸ ਗਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੋਰੋਨਾ ਦੇ ਹੋਰ ਮਾਮਲੇ ਵੀ ਉਕਤ ਜੇਲ੍ਹ ਤੋਂ ਜਲਦੀ ਹੀ ਸਾਹਮਣੇ ਆ ਸਕਦੇ ਹਨ। ਜੇਲ੍ਹ ਪ੍ਰਸ਼ਾਸਨ ਇਸ ਰਿਪੋਰਟ ਸਬੰਧੀ ਆਪਣੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਕਰਤਾਰਪੁਰ ਲਾਂਘੇ ਦੀ ਦੇਖਰੇਖ, ਮੁਰੰਮਤ ਤੇ ਟੈਕਸ ਵਸੂਲੀ ਦਾ ਕੰਮ ਠੇਕੇ ’ਤੇ ਦੇਵੇਗੀ ਪਾਕਿ ਸਰਕਾਰ !
ਪ੍ਰਸ਼ਾਸਨ ਨੂੰ ਆਉਣ ਪਵੇਗਾ ਹਰਕਤ ’ਚ
ਹੁਣ ਜੋ ਹਾਲਾਤ ਬਣ ਚੁੱਕੇ ਹਨ, ਉਸ ਤੋਂ ਸਾਫ਼ ਹੈ ਕਿ ਜ਼ਿਲ੍ਹੇ ’ਚ ਕੋਰੋਨਾ ਸਬੰਧੀ ਹਾਲਾਤ ਕਾਫ਼ੀ ਖ਼ਤਰਨਾਕ ਬਣ ਚੁੱਕੇ ਹਨ। ਜੇਕਰ ਹੁਣ ਵੀ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਹਰਕਤ ’ਚ ਨਾ ਆਇਆ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ, ਇਹ ਤੈਅ ਹੈ। ਐਤਵਾਰ ਨੂੰ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਉਣ ਨਾਲ ਹਲਾਤ ਕਾਫ਼ੀ ਤਰਸਯੋਗ ਬਣ ਗਏ ਹਨ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਸ਼ੁੱਕਰਵਾਰ ਨੂੰ ਮੋਹਾਲੀ ’ਚ ਅਤੇ ਸ਼ਨੀਵਾਰ ਨੂੰ ਲੁਧਿਆਣਾ ’ਚ 800 ਤੋਂ ਵੱਧ ਮਰੀਜ਼ ਸਾਹਮਣੇ ਆਏ ਸਨ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਐਤਵਾਰ ਨੂੰ ਗੁਰੂ ਨਗਰੀ ’ਚ 742 ਕੋਰੋਨਾ ਪਾਜ਼ੇਟਿਵ ਲੋਕਾਂ ਦਾ ਸਾਹਮਣੇ ਆਉਣਾ ਗੰਭੀਰ ਵਿਸ਼ਾ ਹੈ। ਹੁਣ ਤਾਂ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰਕਤ ’ਚ ਆਉਣਾ ਹੀ ਪਵੇਗਾ ।
ਪੜ੍ਹੋ ਇਹ ਵੀ ਖ਼ਬਰ - ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੇਂਡੂ ਖੇਤਰਾਂ ’ਚ ਕੋਰੋਨਾ ਨੇ ਮਚਾਇਆ ਕਹਿਰ
ਪਿੰਡਾਂ ਤੇ ਕਸਬਿਆਂ ’ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਦਿਹਾਤੀ ਇਲਾਕਿਆਂ ’ਚ ਵੱਡੀ ਪੱਧਰ ’ਤੇ ਪਾਜ਼ੇਟਿਵ ਮਰੀਜ਼ਾਂ ਦਾ ਸਾਹਮਣੇ ਆਉਣਾ ਗੰਭੀਰ ਹਲਾਤ ਦੀ ਨਿਸ਼ਾਨੀ ਹੈ। ਇਸ ਦੇ ਬਾਵਯੂਦ ਪਿੰਡਾਂ ’ਚ ਰਹਿੰਦੇ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸ਼ਰੇਆਮ ਧੱਜੀਆਂ ਉੱਡਾਉਂਦੇ ਨਜ਼ਰ ਆ ਰਹੇ ਹਨ।
ਕਿੱਥੋ ਸਾਹਮਣੇ ਆਏ ਮਾਮਲੇ
ਪੰਜਾਬ ਸਰਕਾਰ ਵੀ ਕੋਰੋਨਾ ਨੂੰ ਰੋਕਣ ਲਈ ਅਜੇ ਕੁਭਕਰਨੀ ਨੀਂਦ ਤੋਂ ਨਹੀਂ ਜਾਗ ਰਹੀ ਹੈ। ਐਤਵਾਰ ਨੂੰ ਜ਼ਿਲ੍ਹੇ ਭਰ ’ਚ ਸਾਹਮਣੇ ਆਏ ਮਾਮਲਿਆਂ ’ਚੋਂ 596 ਮਾਮਲੇ ਕਮਿਊਨਿਟੀ ਤੋਂ ਆਏ ਹਨ ਅਤੇ 146 ਮਾਮਲੇ ਪੀੜਤ ਲੋਕਾਂ ਦੇ ਸੰਪਰਕ ’ਚ ਆਉਣ ਤੋਂ ਆਏ ਹਨ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਯੂ. ਕੇ. ਦੀ ਦੂਜੀ ਸਟ੍ਰੇਨ ਦੇ ਸ਼ਿਕਾਰ ਹੋ ਰਹੇ ਨੌਜਵਾਨ
ਦੱਸਣਯੋਗ ਹੈ ਕਿ ਕੋਰੋਨਾ ਦਾ ਯੂ. ਕੇ. ਦਾ ਦੂਜਾ ਸਟ੍ਰੇਨ ਕਾਫ਼ੀ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਪੇਂਡੂ ਖੇਤਰਾਂ ’ਚ ਤਾਂ ਇਸ ਨੇ ਆਪਣਾ ਪੂਰਾ ਕਹਿਰ ਮਚਾ ਦਿੱਤਾ ਹੈ। ਮਾਹਿਰਾਂ ਅਨੁਸਾਰ ਇਹ ਸਟ੍ਰੇਨ ਕਾਫ਼ੀ ਖਤਰਨਾਕ ਹੈ ਅਤੇ ਇਹ ਹੋਰ ਵਾਇਰਸ ਦੇ ਮੁਕਾਬਲੇ 70 ਗੁਣਾਂ ਤੇਜ਼ੀ ਨਾਲ ਫੈਲਦਾ ਹੋਇਆ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਯੂ-ਵਾਇਰਸ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆਪਣੀ ਲਪੇਟ ’ਚ ਲੈਂਦਾ ਹੈ। ਇਸੇ ਕਾਰਨ ਕੋਰੋਨਾ ਇਨਫ਼ੈਕਟਿਡਕੌਰ ਦੇ ਮਰੀਜ਼ਾਂ ਦੀਆਂ ਗਿਣਤੀ ’ਚ ਬੀਤੇ 39 ਦਿਨਾਂ ਤੋਂ ਬੇਤਹਾਸ਼ਾ ਵਾਧਾ ਦੱਸਿਆ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਕਿੰਨੇ ਲੋਕਾਂ ਦੀ ਹੋਈ ਮੌਤ
ਅੱਜ ਮਹਾਮਾਰੀ ਨਾਲ 11 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਰਿਪੋਰਟ ਹੋਈ 11 ਮਰੀਜ਼ਾਂ ਦੀ ਮੌਤ ’ਚ ਪਿੰਡ ਮਹਿਲਾਂਵਾਲਾ ਦੇ 75 ਸਾਲਾ ਪ੍ਰਣਜੀਤ ਸਿੰਘ, ਕੋਟ ਖ਼ਾਲਸਾ ਵਾਸੀ 73 ਸਾਲਾ ਨਰਿੰਦਰ ਕੌਰ, ਨਿਊ ਪ੍ਰਤਾਪ ਨਗਰ ਦੇ ਰਹਿਣ ਵਾਲੇ 75 ਸਾਲਾ ਪਿਆਰਾ ਸਿੰਘ, ਨਾਰਥ ਹਲਕੇ ਦੀ ਰਹਿਣ ਵਾਲੀ 53 ਸਾਲਾ ਸੀਮਾ, ਨਿਊ ਆਜ਼ਾਦ ਨਗਰ ਵਾਸੀ 63 ਸਾਲਾ ਅਮਰੀਕ, ਮੈਡੀਕਲ ਇਨਕਲੇਵ ਵਾਸੀ 69 ਸਾਲਾ ਪਰਮਿੰਦਰ ਸਿੰਘ, ਪਿੰਡ ਮਹਿਲਾਵਾਲਾ ਦੀ ਰਹਿਣ ਵਾਲੀ 80 ਸਾਲਾ ਹਰਭਜਨ ਕੌਰ, ਮਕਬੂਲਪੁਰਾ ਦੀ ਰਹਿਣ ਵਾਲੀ 55 ਸਾਲਾ ਕੁਲਦੀਪ ਕੌਰ, ਨਾਰਥ ਹਲਕੇ ਦੇ 68 ਸਾਲਾ ਮਿਲਖਾ ਸਿੰਘ, ਪਿੰਡ ਜੱਸਰਵਾਲ ਵਾਸੀ 65 ਸਾਲਾ ਜਨਾਨੀ ਅਨਾਇਤ ਅਤੇ ਪਿੰਡ ਬਾਸਰਕੇ ਗਿੱਲਾ ਵਾਸੀ 60 ਸਾਲਾ ਜੋਗੀਂਦਰ ਸਿੰਘ ਹੈ। ਇਨ੍ਹਾਂ ਸਾਰੇ 11 ਲੋਕਾਂ ਨੂੰ ਕੋਰੋਨਾ ਵਾਇਰਸ ਨੇ ਬੀਤੇ ਕੁਝ ਦਿਨਾਂ ਤੋਂ ਆਪਣੀ ਲਪੇਟ ’ਚ ਲਿਆ ਸੀ ਅਤੇ ਇਹ ਵੱਖ-ਵੱਖ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਸਨ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਜਨਾਨੀਆਂ ਦੇ ਵਧੇਰੇ ਸਾਹਮਣੇ ਆ ਰਹੇ ਮਾਮਲੇ
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਮੌਤ ਦੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਨ੍ਹਾਂ ’ਚੋਂ ਹੁਣ ਜਨਾਨੀਆਂ ਦੇ ਮਾਮਲੇ ਕਾਫ਼ੀ ਗਿਣਤੀ ’ਚ ਸਾਹਮਣੇ ਆ ਰਹੇ ਹਨ, ਜੋ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ। ਐਤਵਾਰ ਨੂੰ ਮ੍ਰਿਤਕਾਂ ਦੇ ਸਾਹਮਣੇ ਆਏ ਅੰਕੜਿਆਂ ’ਚ ਕੁਲ 5 ਜਨਾਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਰੀਜ਼ਾਂ ਦੀ ਗਿਣਤੀ ’ਚ ਪੇਂਡੂ ਖੇਤਰਾਂ ਤੋਂ ਕਾਫ਼ੀ ਜਨਾਨੀਆਂ ਸਾਹਮਣੇ ਆ ਰਹੀਆਂ ਹਨ। ਇਸ ਦਾ ਸਿਰਫ਼ ਇਕੋ ਕਾਰਨ ਦਿਹਾਤੀ ਲੋਕਾਂ ਦਾ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ’ਚ ਘਾਟ ਹੋਣਾ ਹੈ।
ਪੜ੍ਹੋ ਇਹ ਵੀ ਖਬਰ - ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਨੇ ਮੁੜ ਤੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ!
ਉਲੰਘਣਾ ਕਰਨ ਵਾਲਿਆਂ ’ਤੇ ਨਹੀਂ ਹੋ ਰਹੀ ਕਾਰਵਾਈ
ਕੁਲ ਮਿਲਾ ਕੇ ਹਰ ਰੋਜ਼ ਕਾਫ਼ੀ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਉਣ ਨਾਲ ਜਿਥੇ ਤ੍ਰਾਹ-ਤ੍ਰਾਹ ਮਚੀ ਹੋਈ ਹੈ, ਉਥੇ ਹੀ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਅਜੇ ਵੀ ਬਿਨਾਂ ਮਾਸਕ ਪਹਿਨਣ ਵਾਲਿਆਂ ਤੋਂ ਇਲਾਵਾ ਕੋਵਿਡ ਨਾਲ ਜੁੜੇ ਹੋਏ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕਤਰਾ ਰਿਹਾ ਹੈ ।
ਵੈਕਸੀਨ ਲਗਵਾਉਣ ਦੇ ਅੰਕੜਿਆਂ ’ਚ ਆਈ ਤੇਜ਼ੀ
ਦੂਜੇ ਪਾਸੇ ਸਿਹਤ ਵਿਭਾਗ ਨੇ ਕੋਰੋਨਾ ਵੈਕਸੀਨ ਲਗਾਉਣ ਦੀ ਰਫ਼ਤਾਰ ’ਚ ਹੋਰ ਤੇਜ਼ੀ ਲਿਆਂਦੇ ਹੋਏ ਇਸ ਦੇ ਯਤਨ ਜੰਗੀ ਪੱਧਰ ’ਤੇ ਵਧਾ ਦਿੱਤੇ ਹਨ। ਇਸ ਕਾਰਨ ਵੈਕਸੀਨ ਲਗਵਾਉਣ ਵਾਲਿਆਂ ਦਾ ਹਰ ਰੋਜ਼ ਵਾਧਾ ਹੋ ਰਿਹਾ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਪੰਜਾਬ ’ਚ ਨਹੀਂ ਲੱਗਿਆ ਵੀਕੈਂਡ ਲਾਕਡਾਊਨ
ਪੰਜਾਬ ’ਚ ਪ੍ਰਸਤਾਵਿਤ ਵੀਕੈਂਡ ਲਾਕਡਾਊਨ ਕਾਰਨ ਲੋਕਾਂ ’ਚ ਮਿਲੀ-ਜੁਲੀ ਪ੍ਰਤੀਕ੍ਰਿਆ ਸਾਹਮਣੇ ਆ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਵੀਕੈਂਡ ਲਾਕਡਾਊਨ ਲੱਗਣਾ ਚਾਹੀਦਾ ਸੀ। ਮਾਹਿਰਾਂ ਦੀ ਰਾਏ ਇਹ ਹੈ ਕਿ ਹੁਣ ਜੋ ਹਲਾਤ ਬਣ ਚੁੱਕੇ ਹਨ, ਉਸ ਲਈ ਤਾਂ ਵੀਕੈਂਡ ਲਾਕਡਾਊਨ ਨੂੰ ਲਗਾਉਣਾ ਚਾਹੀਦਾ ਹੈ, ਇਸ ਨਾਲ ਕਮਿਊਨਿਟੀ ਦੇ ਕੇਸਾਂ ਦੀ ਗਿਣਤੀ ’ਚ ਘਾਟ ਆਉਣੀ ਤਾਂ ਤੈਅ ਹੈ ਪਰ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਵੱਧ ਰਹੇ ਮਰੀਜ਼ਾਂ ਦੇ ਅੰਕੜਿਆਂ ਦੇ ਬਾਵਜੂਦ ਨੀਂਦ ਤੋਂ ਨਹੀਂ ਜਾਗ ਰਹੀ ਹੈ?
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਅੱਜ ਕਮਿਊਨਿਟੀ ਤੋਂ ਮਿਲੇ : 596
ਕਾਂਟੈਕਟ ਤੋਂ ਮਿਲੇ : 146
ਕੁੱਲ ਇਨਫ਼ੈਕਟਿਡ : 27,023
ਕੁੱਲ ਰਿਕਵਰ ਹੋਏ : 22, 039
ਕੁੱਲ ਮੌਤਾਂ : 819
ਜ਼ਿਲ੍ਹੇ ’ਚ ਐਕਟਿਵ ਕੇਸ : 4165
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਰੋਪੜ ਵਿੱਚ ਕੌਂਸਲਰ 'ਤੇ ਮੁਕੱਦਮਾ ਦਰਜ
NEXT STORY