ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਪੰਜਾਬ ਵਿਧਾਨ ਸਭਾ 'ਚ ਵਕਾਰੀ ਅਹੁਦਾ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦਾਖਾ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿਉਂਕਿ ਸ. ਫੂਲਕਾ ਨੇ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਪਾਰਕਾਂ ਬਣਾਉਣ ਵਾਲੇ ਜਾਦੂਗਰ ਸ. ਇਆਲੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਅਤੇ ਸ. ਫੂਲਕਾ ਅਤੇ ਆਮ ਆਦਮੀ ਪਾਰਟੀ ਇਹ ਜਿੱਤ ਨੂੰ ਵੱਡੀ ਜਿੱਤ ਮੰਨ ਕੇ ਚੱਲ ਰਹੇ ਸਨ, ਜਿਸ ਕਾਰਨ ਹਾਈਕਮਾਂਡ ਨੇ ਸ. ਫੂਲਕਾ ਦਾ ਵੱਡਾ ਕੱਦ ਦੇਖਦੇ ਹੋਏ ਉਨ੍ਹਾਂ ਨੂੰ ਇਹ ਰੁਤਬਾ ਦਿੱਤਾ ਸੀ ਪਰ ਸੁਪਰੀਮ ਕੋਰਟ 'ਚ ਮੁਨਾਫੇ ਵਾਲੇ ਦੋ ਅਹੁਦਿਆਂ 'ਚ ਇਕ ਅਹੁਦਾ ਰੱਖਣ 'ਤੇ ਸ. ਫੂਲਕਾ ਨੇ ਵਿਰੋਧੀ ਧਿਰ ਦੀ ਕੁਰਸੀ ਛੱਡ ਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਸੁਪਰੀਮ ਕੋਰਟ 'ਚ ਸਿੱਖਾਂ ਦੇ ਪੈਂਡਿੰਗ ਪਏ ਮਾਮਲਿਆਂ ਨੂੰ ਹੱਲ ਕਰਨ ਅਤੇ ਇਨਸਾਫ ਦਿਵਾਉਣ ਲਈ ਜੱਦੋ-ਜਹਿਦ ਕਰਨਗੇ। ਇਸ ਅਸਤੀਫੇ ਨਾਲ ਹੁਣ ਹਲਕੇ 'ਚ ਬੈਠੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਅਤੇ ਚਰਚਾਵਾਂ ਕਰਨ ਲੱਗੇ ਪਏ ਹਨ ਕਿ ਸ. ਫੂਲਕਾ ਹਲਕੇ 'ਚ ਵੀ ਫੁਲ ਟਾਈਮ ਦੇਣਗੇ ਜਾਂ ਫਿਰ ਤੋਂ ਇਲਾਵਾ ਆਦਿ ਹੋਰ ਚਰਚਾਵਾਂ ਅੱਜ ਸਿਖਰ 'ਤੇ ਸਨ। ਇਕ ਬਜ਼ੁਰਗ ਆਗੂ ਨੇ ਸ. ਫੂਲਕਾ ਦੇ ਅਸਤੀਫੇ 'ਤੇ ਟਿੱਪਣੀ ਕਰਦਿਆਂ ਕਿਹਾ ਚਲੋ ਚੰਗੀ ਗੱਲ ਹੈ ਕਿ ਸ. ਫੂਲਕਾ ਨੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਵਿਰੋਧੀ ਦਲ ਅਹੁਦੇ ਤੋਂ ਅਸਤੀਫਾ ਦੇ ਕੇ ਇਕ ਤਰ੍ਹਾਂ ਨਾਲ ਵੱਡਾ ਫੈਸਲਾ ਲਿਆ ਹੈ। ਉਸ ਆਗੂ ਨੇ ਨਾਲ ਹੀ ਕਿਹਾ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਤਾਂ ਸ. ਫੂਲਕਾ ਮੁੱਖ ਮੰਤਰੀ ਬਣ ਜਾਂਦੇ ਤਾਂ ਫਿਰ ਸ. ਫੂਲਕਾ ਅਸਤੀਫਾ ਦਿੰਦੇ? ਉਨ੍ਹਾਂ ਕਿਹਾ ਕਿ ਸ. ਫੂਲਕਾ ਪੜ੍ਹੇ-ਲਿਖੇ ਅਤੇ ਵਿਦਵਾਨ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਕੀਲ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਇਲਮ ਹੋਣਾ ਚਾਹੀਦਾ ਸੀ ਕਿ ਵਿਰੋਧੀ ਧਿਰ ਦਾ ਆਗੂ ਬਣਨ ਮੌਕੇ ਕਾਨੂੰਨੀ ਅੜਚਨਾਂ ਆ ਸਕਦੀਆਂ ਹਨ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY