ਪਟਿਆਲਾ/ਸਨੌਰ (ਜੋਸਨ, ਕੁਲਦੀਪ) - ਸਨੌਰ ਅਨਾਜ ਮੰਡੀ ਨਜ਼ਦੀਕ ਰਹਿੰਦੀ ਇਕ ਪ੍ਰਵਾਸੀ ਔਰਤ ਦੇ ਅਚਾਨਕ ਵਾਲ ਕੱਟੇ ਜਾਣ ਕਾਰਨ ਇਲਾਕੇ ਦੇ ਲੋਕਾਂ ਵਿਚ ਬਹੁਤ ਸਹਿਮ ਅਤੇ ਡਰ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਔਰਤ ਅਬਰੂਮ ਫਾਤਿਮ (30) ਨੇ ਦੱਸਿਆ ਕਿ ਉਹ ਦੁਪਹਿਰ 12 ਵਜੇ ਖਾਣਾ ਬਣਾ ਰਹੀ ਸੀ। ਲੜਕੀ ਨੂੰ ਨਮਕ ਲੈਣ ਲਈ ਕਰਿਆਨੇ ਦੀ ਦੁਕਾਨ 'ਤੇ ਭੇਜਿਆ। ਅਚਾਨਕ ਸੈਂਟ ਦੀ ਖੁਸ਼ਬੂ ਆਈ। ਉਸ ਤੋਂ ਬਾਅਦ ਲੱਗਾ ਕਿ ਪਿੱਛੋਂ ਕਿਸੇ ਨੇ ਮੇਰੇ ਵਾਲ ਫੜ ਕੇ ਕੱਟ ਦਿੱਤੇ ਹਨ। ਜਦੋਂ ਪੈ ਪਿੱਛੇ ਦੇਖਿਆ ਤਾਂ ਕੋਈ ਨਹੀਂ ਸੀ। ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿਚ ਸੀ। ਔਰਤ ਦੇ ਰਿਸ਼ਤੇਦਾਰ ਮੁਹੰਮਦ ਯੂਨਿਸ ਨੇ ਦੱਸਿਆ ਕਿ ਉਹ ਮੌਕੇ 'ਤੇ ਪੁੱਜਾ। ਅਬਰੂਮ ਫਾਤਿਮ ਬੇਹੋਸ਼ ਪਈ ਸੀ ਅਤੇ ਲੋਕਾਂ ਦੀ ਬਹੁਤ ਭੀੜ ਲੱਗੀ ਹੋਈ ਸੀ। ਉਸ ਨੂੰ ਤੁਰੰਤ ਸਰਕਾਰੀ ਡਿਸਪੈਂਸਰੀ ਸਨੌਰ ਵਿਖੇ ਲੈ ਗਿਆ ਜਿੱਥੇ ਡਾਕਟਰ ਨੇ ਗੁਲੂਕੋਜ਼ ਲਾ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਦੋ-ਤਿੰਨ ਘੰਟੇ ਬਾਅਦ ਹੋਸ਼ ਆਈ। ਹਸਪਤਾਲ ਵੱਲੋਂ ਇਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਬਿਜਲੀ ਕੋਈ ਹੋਰ ਵਰਤੇ, ਬਿੱਲ ਕੋਈ ਹੋਰ ਭਰੇ
NEXT STORY