ਜਲੰਧਰ/ਨਵੀਂ ਦਿੱਲੀ (ਮਹੇਸ਼) - ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਨੂੰ ਦਿੱਲੀ ਵਿਚ ਆਨਰੇਰੀ ਪ੍ਰੋਫੈਸਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਰਾਜ ਗਾਇਕ ਹੰਸ ਨੂੰ ਇਹ ਸਨਮਾਨ ਸੂਫੀ ਸੰਗੀਤ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਏ ਜਾ ਰਹੇ ਯੋਗਦਾਨ ਨੂੰ ਵੇਖਦਿਆਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਵੀਂ ਦਿੱਲੀ ਵਿਚ ਆਯੋਜਿਤ ਦੋ ਦਿਨਾ ਇਸ ਕਾਨਫਰੰਸ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਹੰਸ ਰਾਜ ਹੰਸ ਦੀ ਸੂਫੀ ਗਾਇਕੀ ਨੂੰ ਬੇਹੱਦ ਸਲਾਹਿਆ ਗਿਆ। ਕਾਨਫਰੰਸ ਦੇ ਪ੍ਰਬੰਧਕਾਂ ਨੇ ਹੰਸ ਬਾਰੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਸੰਗੀਤ ਪ੍ਰੰਪਰਾ ਨੂੰ ਤਨਦੇਹੀ ਨਾਲ ਸਿਰਜਿਆ ਹੈ ਤੇ ਉਹ ਸੁਰਾਂ ਦੇ ਸ਼ਹਿਨਸ਼ਾਹ ਹਨ। ਹੰਸ ਨੇ ਪ੍ਰਬੰਧਕਾਂ ਵਲੋਂ ਦਿੱਤੇ ਗਏ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
120 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY