ਅਜਨਾਲਾ (ਗੁਰਜੰਟ) : ਟੋਕੀਓ ਵਿਖੇ ਚੱਲ ਰਹੀਆਂ ਓਲੰਪਿਕ ਖੇਡਾਂ ਦੌਰਾਨ ਅੱਜ ਭਾਰਤ ਤੇ ਅਰਜਨਟੀਨਾ ਵਿਚਕਾਰ ਦੂਸਰਾ ਮਹਿਲਾ ਸੈਮੀਫਾਈਨਲ ਹਾਕੀ ਮੈਚ ਖੇਡਿਆ ਜਾਣਾ ਹੈ, ਜਿਸ ਨੂੰ ਲੈ ਕੇ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਦੇ ਘਰ ਖ਼ੁਸ਼ੀ ਦਾ ਮਾਹੌਲ ਹੈ ਅਤੇ ਸਮੂਹ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੱਲੋਂ ਇਕ ਜਗ੍ਹਾ ਇਕੱਠੇ ਹੋ ਕੇ ਇੱਕ ਵੱਡੀ ਮੈਚ ਵੇਖਿਆ ਜਾ ਰਿਹਾ ਹੈ ਤਾਂ ਜੋ ਪਿਛਲੇ ਮੈਚ ਦੀ ਤਰ੍ਹਾਂ ਇਸ ਵਾਰ ਵੀ ਗੁਰਜੀਤ ਕੌਰ ਚੰਗਾ ਪ੍ਰਦਰਸ਼ਨ ਕਰਕੇ ਇਕ ਵਾਰ ਜਿੱਤ ਪ੍ਰਾਪਤ ਕਰਕੇ ਭਾਰਤ ਦੇ ਨਾਲ-ਨਾਲ ਆਪਣੇ ਪੰਜਾਬ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸੈਮੀ ਫਾਈਨਲ ਮੈਚ ਦੌਰਾਨ ਗੁਰਜੀਤ ਕੌਰ ਦੇ ਇੱਕ ਗੋਲ ਨੇ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਨੂੰ ਵੱਡੀ ਜਿੱਤ ਦਰਜ ਕਰਵਾਈ ਸੀ।
ਅੱਜ ਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਗੁਰਜੀਤ ਕੌਰ ਅਤੇ ਭਾਰਤ ਦੀ ਜਿੱਤ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਅਰਦਾਸ ਕਰਵਾਈ।ਇਸ ਮੌਕੇ ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ, ਮਾਤਾ ਹਰਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਨੰਬਰਦਾਰ ਗੁਰਚਰਨ ਸਿੰਘ ਮਿਆਦੀਆਂ , ਸਾਬਕਾ ਠਾਣੇਦਾਰ ਸਰਦਾਰ ਮਸਤਾਨ ਸਿੰਘ ਮਿਆਦੀਆਂ ਸਮੇਤ ਵੱਡੀ ਗਿਣਤੀ ਚ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਹਨ।
ਸਿੱਧੂ ਦਾ ਐਲਾਨ, ਦਲਿਤਾਂ ਨਾਲ ਕੀਤੇ ਸਾਰੇ ਵਾਅਦੇ ਕੀਤੇ ਜਾਣਗੇ ਪੂਰੇ
NEXT STORY