ਸ੍ਰੀ ਮੁਕਤਸਰ ਸਾਹਿਬ (ਦਰਦੀ) - ਪਿੰਡ ਤਰਖਾਣਵਾਲਾ ਵਿਚ ਟਿਊਬਵੈੱÎਲ ਦਾ ਪਾਣੀ ਪਾਈਪ ਲਾਈਨ ਪਾ ਕੇ ਖੇਤਾਂ ਵਿਚ ਲਿਜਾਣ ਲਈ ਇਕ ਪ੍ਰਾਜੈਕਟ ਭੂਮੀ ਰੱਖਿਆ ਮਹਿਕਮੇ ਵੱਲੋਂ ਤਿਆਰ ਕੀਤਾ ਗਿਆ ਸੀ, ਜਿਸ ਵਿਚ ਕਿ 27 ਹਿੱਸੇਦਾਰਾਂ ਨੂੰ ਲਾਭ ਹੋਣ ਬਾਰੇ ਦਿਖਾਇਆ ਗਿਆ ਸੀ।
ਪਿੰਡ ਦੇ ਬਸੰਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗਗਨਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਮੁਕਤਸਰ ਤੋਂ ਇਸ ਪ੍ਰਾਜੈਕਟ ਦੀ ਪੜਤਾਲ ਕਰਵਾਉਣ ਲਈ ਲਿਖਤੀ ਤੌਰ 'ਤੇ ਮੰਗ ਕੀਤੀ ਸੀ। ਇਸ ਮੰਗ ਦੇ ਆਧਾਰ 'ਤੇ ਡਿਪਟੀ ਕਮਿਸ਼ਨਰ ਵੱਲੋਂ ਵੀਰਪਾਲ ਕੌਰ ਕਾਰਜਕਾਰੀ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੂੰ ਪੜਤਾਲ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਇਸ ਪ੍ਰਾਜੈਕਟ ਸਬੰਧੀ ਰਿਕਾਰਡ ਦੀ ਘੋਖ ਕਰਨ ਉਪਰੰਤ ਪਾਇਆ ਗਿਆ ਕਿ ਜਿਨ੍ਹਾਂ 27 ਹਿੱਸੇਦਾਰਾਂ ਨੂੰ ਲਾਭ ਹੋਣ ਬਾਰੇ ਪ੍ਰਾਜੈਕਟ ਵਿਚ ਵਿਖਾਇਆ ਗਿਆ ਸੀ, ਉਨ੍ਹਾਂ ਵਿਚੋਂ 22 ਹਿੱਸੇਦਾਰ ਗਲਤ ਸਨ। ਭੂਮੀ ਰੱਖਿਆ ਮਹਿਕਮੇ ਦੇ ਮੰਡਲ ਅਫ਼ਸਰ ਨੇ ਵੀ ਇਹ ਰਿਪੋਰਟ ਕੀਤੀ ਹੈ ਕਿ ਇਸ ਪ੍ਰਾਜੈਕਟ ਦੇ ਮਾਲਕ ਰੁਪਿੰਦਰ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਤਰਖਾਣਵਾਲਾ ਨੇ ਭੂਮੀ ਰੱਖਿਆ ਬਾਰੇ ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਇਹ ਪ੍ਰਾਜੈਕਟ ਫਰਜ਼ੀ ਤਿਆਰ ਕਰਵਾਇਆ ਹੈ। ਇਸ ਵਿਚ ਕਈ ਤਕਨੀਕੀ ਮੁੱਦੇ ਵੀ ਸ਼ਾਮਲ ਹਨ। ਉਨ੍ਹਾਂ ਸਿਫ਼ਾਰਸ਼ ਕੀਤੀ ਹੈ ਕਿ ਇਸ ਦੀ ਪੜਤਾਲ ਤਕਨੀਕੀ ਮਾਹਿਰਾਂ ਤੋਂ ਕਰਵਾਉਣ ਦੀ ਜ਼ਰੂਰਤ ਹੈ। ਇਨ੍ਹਾਂ ਰਿਪੋਰਟਾਂ ਨਾਲ ਸਹਿਮਤ ਹੁੰਦੇ ਹੋਏ ਡਿਪਟੀ ਕਮਿਸ਼ਨਰ ਮੁਕਤਸਰ ਵੱਲੋਂ ਆਪਣੇ ਪੱਤਰ ਨੰਬਰ 1294 ਮਿਤੀ 22/9/ 17 ਰਾਹੀਂ ਮੁੱਖ ਭੂਮੀਪਾਲ ਪੰਜਾਬ ਨੂੰ ਲਿਖਿਆ ਗਿਆ ਸੀ।
ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ 'ਤੇ ਅਜੇ ਤੱਕ ਮਹਿਕਮਾ ਭੂਮੀ ਰੱਖਿਆ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਰਿਪੋਰਟ 'ਤੇ ਤੁਰੰਤ ਕਾਨੂੰਨੀ ਕਾਰਵਾਈ ਕਰਵਾਈ ਜਾਵੇ। ਪੜਤਾਲ ਦੀ ਮੰਗ ਕਰਨ ਵਾਲੇ ਪਿੰਡ ਵਾਸੀਆਂ ਨੇ ਰਿਪੋਰਟਾਂ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਭੂਮੀ ਰੱਖਿਆ ਮਹਿਕਮਾ ਇਸ ਸਬੰਧ ਵਿਚ ਜਾਣ ਬੁੱਝ ਕੇ ਕਾਰਵਾਈ ਕਰਨ ਵਿਚ ਦੇਰੀ ਕਰ ਰਿਹਾ ਹੈ।
ਅਮਰੀਕਾ 'ਚ ਕਤਲ ਕੀਤੇ ਗਏ ਸੰਦੀਪ ਦੀ ਲਾਸ਼ ਘਰ ਪਹੁੰਚਦੇ ਹੀ ਧਾਂਹਾ ਮਾਰ ਰੋਇਆ ਪਰਿਵਾਰ, ਹਰ ਪਾਸੇ ਮਚੀ ਚੀਕ ਪੁਕਾਰ
NEXT STORY