ਜਲੰਧਰ (ਵਰੁਣ)–ਸਰਵੋਦਿਆ ਹਸਪਤਾਲ ਦੇ 4 ਡਾਕਟਰਾਂ ਅਤੇ ਸੀ. ਏ. ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਹੋਣ ਦੇ ਹੁਕਮ ਜਾਰੀ ਹੋਏ ਹਨ। ਇਹ ਹੁਕਮ ਮਾਣਯੋਗ ਅਰਜੁਨ ਸਿੰਘ ਸੰਧੂ (ਜੇ. ਐੱਮ. ਆਈ. ਸੀ.) ਦੀ ਅਦਾਲਤ ਨੇ ਡਾ. ਪੰਕਜ ਤ੍ਰਿਵੇਦੀ ਦੀ ਪਟੀਸ਼ਨ ’ਤੇ ਸੁਣਾਇਆ। ਜਿਹੜੇ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਹੋਏ ਹਨ, ਉਨ੍ਹਾਂ ਵਿਚ 10 ਸਾਲ ਪਹਿਲਾਂ ਸ਼ਹਿਰ ਦੇ ਬਹੁ-ਚਰਚਿਤ ਕਿਡਨੀ ਕਾਂਡ ਵਿਚ ਸ਼ਾਮਲ ਡਾ. ਸੰਜੇ ਮਿੱਤਲ ਅਤੇ ਡਾ. ਰਾਜੇਸ਼ ਅਗਰਵਾਲ ਵੀ ਸ਼ਾਮਲ ਹਨ। ਇਸ ਦੇ ਇਲਾਵਾ ਡਾ. ਕਪਿਲ ਗੁਪਤਾ, ਡਾ. ਅਨਵਰ ਇਬਰਾਹਿਮ ਅਤੇ ਸੀ. ਏ. ਸੰਦੀਪ ਕੁਮਾਰ ਸਿੰਘ ਦੇ ਨਾਂ ਵੀ ਸ਼ਾਮਲ ਹਨ। ਦੇਰ ਰਾਤ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਚਾਰਾਂ ਡਾਕਟਰਾਂ ਅਤੇ ਸੀ. ਏ. ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ: Year Ender 2025: ਪੰਜਾਬ 'ਚ 50 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ! DGP ਗੌਰਵ ਯਾਦਵ ਦੇ ਹੈਰਾਨ ਕਰਦੇ ਖ਼ੁਲਾਸੇ
ਇੰਝ ਸ਼ੁਰੂ ਹੋਇਆ ਸੀ ਵਿਵਾਦ
ਜਾਣਕਾਰੀ ਅਨੁਸਾਰ ਸਰਵੋਦਿਆ ਹਸਪਤਾਲ ਦੇ ਭਾਈਵਾਲ ਡਾ. ਪੰਕਜ ਤ੍ਰਿਵੇਦੀ ਨੇ ਦਸੰਬਰ 2021 ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਾਈਵਾਲ ਡਾ. ਰਾਜੇਸ਼ ਅਗਰਵਾਲ, ਡਾ. ਕਪਿਲ ਗੁਪਤਾ, ਸੰਜੇ ਮਿੱਤਲ ਅਤੇ ਡਾ. ਅਨਵਰ ਇਬਰਾਹਿਮ ਅਤੇ ਸੀ. ਏ. ਸੰਦੀਪ ਕੁਮਾਰ ਸਿੰਘ ਨਾਲ ਮਿਲ ਕੇ ਨਿੱਜੀ ਫਾਇਦਾ ਲੈਣ ਲਈ ਕਰੋੜਾਂ ਰੁਪਏ ਦਾ ਘਾਟਾ ਹੋਣ ਦੇ ਬਾਵਜੂਦ ਫਰਜ਼ੀ ਬੈਲੇਂਸ ਸ਼ੀਟ ਅਤੇ ਰਿਟਰਨ ਭਰੀ। ਇਸ ਦੇ ਇਲਾਵਾ ਜਿਸ ਬੈਲੇਂਸ ਸ਼ੀਟ ’ਤੇ ਡਾ. ਤ੍ਰਿਵੇਦੀ ਦੇ ਸਾਈਨ ਕਰਵਾਏ ਗਏ, ਉਸ ਵਿਚ ਭਾਈਵਾਲ ਡਾਕਟਰਾਂ ਨੇ ਸੈਲਰੀ ਸ਼ੋਅ ਨਹੀਂ ਕਰਵਾਈ ਪਰ ਨਵਾਂ ਯੂ. ਡੀ. ਆਈ. ਐੱਨ. ਬਣਾ ਕੇ ਜੋ ਫਰਜ਼ੀ ਬੈਲੇਂਸ ਸ਼ੀਟ ਅਤੇ ਰਿਟਰਨ ਵਿਭਾਗ ਦੀ ਐਪ ਵਿਚ ਅਪਲੋਡ ਕੀਤੀ ਗਈ, ਉਸ ਵਿਚ ਨਾ ਤਾਂ ਉਸ ਦੇ ਸਾਈਨ ਹਨ ਅਤੇ ਉਸ ਬੈਲੇਂਸ ਸ਼ੀਟ ਵਿਚ ਚਾਰਾਂ ਡਾਕਟਰਾਂ ਨੇ ਆਪਣੀ ਸੈਲਰੀ ਸ਼ੋਅ ਕਰਵਾਈ ਹੋਈ ਹੈ।
ਇਹ ਵੀ ਪੜ੍ਹੋ: ਦਹਿਸ਼ਤ ਫੈਲਾਉਣ ਦੀ ਬਜਾਏ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਪੰਜਾਬ ਨਾਲ ਖੜ੍ਹੇ ਭਾਜਪਾ : ਅਮਨ ਅਰੋੜਾ

3 ਕਰੋੜ ਦੇ ਹੇਰ-ਫੇਰ ਦੀ ਹੋਈ ਕੋਸ਼ਿਸ਼
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕਥਿਤ ਫਰਜ਼ੀਵਾੜਿਆਂ ਜ਼ਰੀਏ ਕਰੋੜਾਂ ਰੁਪਏ ਦੀ 'ਵੈਲਿਊਏਬਲ ਸਕਿਓਰਿਟੀ' ਤਿਆਰ ਵਿਖਾਈ ਗਈ। 2 ਵੱਖ-ਵੱਖ ਯੂ. ਡੀ. ਆਈ. ਐੱਨ. ਦੇ ਆਧਾਰ ’ਤੇ ਫਰਮ ਵੱਲੋਂ ਡਾਕਟਰਾਂ ਨੂੰ ਅਦਾਇਗੀਯੋਗ ਰਾਸ਼ੀ 30628893 ਦਰਸਾਈ ਗਈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਫਰਜ਼ੀ ਦੱਸਿਆ ਗਿਆ ਹੈ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਇਹ ਪੂਰਾ ਫਰਜ਼ੀਵਾੜਾ ਉਸ ਨੂੰ ਅਤੇ ਹੋਰ ਭਾਈਵਾਲਾਂ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਕੀਤਾ ਗਿਆ। ਮਾਮਲੇ ਵਿਚ ਅਦਾਲਤ ਨੇ ਦਸਤਾਵੇਜ਼ਾਂ ਅਤੇ ਦੋਸ਼ਾਂ ਨੂੰ ਰਿਕਾਰਡ ’ਤੇ ਲੈਂਦੇ ਹੋਏ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਰੱਖੀ ਹੋਈ ਹੈ।
ਪੁਲਸ ਦੀ ਰਿਪੋਰਟ ਨੂੰ ਲੈ ਕੇ ਉੱਠੇ ਸਵਾਲ
ਇਸ ਮਾਮਲੇ ਵਿਚ ਪੁਲਸ ਵਿਭਾਗ ਵੱਲੋਂ ਅਦਾਲਤ ਨੂੰ ਦਿੱਤੇ ਗਏ ਤੱਥ ਵੀ ਗਲਤ ਸਾਬਿਤ ਹੋਏ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਥਾਣਾ ਨਵੀਂ ਬਾਰਾਦਰੀ ਵੱਲੋਂ ਜਮ੍ਹਾ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸ਼ਿਕਾਇਤਕਰਤਾ ਵੱਲੋਂ ਜੋ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ, ਉਹ ਇਕ ਹੋਰ ਮਾਮਲੇ ਨਾਲ ਜੁੜੀ ਹੋਈ ਸੀ। ਇਸ ਦੇ ਨਾਲ ਹੀ ਅਦਾਲਤ ਨੂੰ ਪੁਲਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਡੀ. ਏ. ਲੀਗਲ ਦਫ਼ਤਰ ਵਿਚ ਡਾ. ਪੰਕਜ ਤ੍ਰਿਵੇਦੀ ਨਾਲ ਸੰਬੰਧਤ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਪਟੀਸ਼ਨ ਕਰਤਾ ਵੱਲੋਂ ਆਰ. ਟੀ. ਆਈ. ਦੀ ਵਰਤੋਂ ਕਰਦੇ ਹੋਏ ਉਸ ਰਿਪੋਰਟ ਨੂੰ ਹਾਸਲ ਕਰ ਲਿਆ ਗਿਆ, ਜਿਸ ਦਾ ਰਿਕਾਰਡ ਹੋਣ ਤੋਂ ਪੁਲਸ ਨੇ ਨਾਂਹ ਕੀਤੀ ਸੀ, ਜਿਸ ਨਾਲ ਥਾਣਾ ਮੁਖੀ ਦੇ ਬਿਆਨ ਗਲਤ ਸਾਬਿਤ ਹੋਏ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ
ਡੀ. ਏ. ਲੀਗਲ ਦੀ ਰਾਏ ਨੂੰ ਕੀਤਾ ਗਿਆ ਨਜ਼ਰਅੰਦਾਜ਼
ਇਸ ਪੂਰੇ ਮਾਮਲੇ ਵਿਚ ਅਦਾਲਤ ਦੇ ਸਾਹਮਣੇ ਜੋ ਤੱਥ ਰੱਖੇ ਗਏ, ਉਸ ਵਿਚ ਜ਼ਿਲ੍ਹਾ ਅਟਾਰਨੀ ਜਲੰਧਰ ਦੀ ਚਿੱਠੀ ਨੰਬਰ 84/7-2-2023 ਵਿਚ ਸਾਫ਼ ਤੌਰ ’ਤੇ ਮੰਨਿਆ ਗਿਆ ਕਿ ਇਹ ਮਾਮਲਾ ਆਈ. ਪੀ. ਸੀ. ਦੀ ਧਾਰਾ 420, 465, 467, 468, 471, 477-ਬੀਅਤੇ 120-ਬੀ ਤਹਿਤ ਬਣਦਾ ਹੈ ਅਤੇ ਰਾਏ ਦਿੱਤੀ ਗਈ ਸੀ ਕਿ ਉਕਤ ਚਾਰਾਂ ਮੁਲਜ਼ਮਾਂ ਖ਼ਿਲਾਫ਼ ਇਨ੍ਹਾਂ ਧਾਰਾਵਾਂ ਤਹਿਤ ਕਾਰਵਾਈ ਬਣਦੀ ਹੈ। ਅਦਾਲਤ ਨੇ ਪੁਲਸ ਵਿਵਸਥਾ ਨੂੰ ਲੈ ਕੇ ਸਵਾਲ ਵੀ ਉਠਾਏ ਅਤੇ ਆਖਿਰ ਜਾਂਚ ਏਜੰਸੀ ਨੇ ਇਸ ਕਾਨੂੰਨੀ ਰਾਏ ਨੂੰ ਕਿਵੇਂ ਨਜ਼ਰਅੰਦਾਜ਼ ਕਰ ਦਿੱਤਾ, ਉਹ ਵੀ ਉਦੋਂ ਜਦੋਂ ਇਹੀ ਰਾਏ ਖੁਦ ਜਾਂਚ ਏਜੰਸੀ ਨੇ ਮੰਗੀ ਸੀ।
ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਵੇਗਾ ਮਾਮਲਾ
ਅਦਾਲਤ ਨੇ ਪੁਲਸ ਜਾਂਚ ’ਤੇ ਕੋਈ ਪ੍ਰਤੀਕੂਲ ਟਿੱਪਣੀ ਕੀਤੇ ਬਿਨਾਂ ਇਹ ਰਾਏ ਦਿੱਤੀ ਕਿ ਜ਼ਿਲ੍ਹਾ ਅਟਾਰਨੀ ਵੱਲੋਂ ਦਿੱਤੀ ਗਈ ਰਾਏ ਤਹਿਤ ਉਕਤ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਮਾਮਲਾ ਬਣਦਾ ਸੀ। ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਨੇ ਅੱਜ ਦੇਰ ਸ਼ਾਮ ਧਾਰਾ 156 (3) ਸੀ. ਆਰ. ਪੀ. ਸੀ./175 ਬੀ. ਐੱਨ. ਐੱਸ. ਐੱਸ. ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਿਦੱਤਾ ਕਿ ਮੁਲਜ਼ਮਾਂ ਡਾ. ਰਾਜੇਸ਼ ਅਗਰਵਾਲ, ਡਾ. ਕਪਿਲ ਗੁਪਤਾ, ਡਾ. ਸੰਜੇ ਮਿੱਤਲ ਅਤੇ ਡਾ. ਅਨਵਰ ਇਬਰਾਹੀਮ ਤੇ ਸੀ. ਏ. ਸੰਦੀਪ ਕੁਮਾਰ ਸਿੰਘ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 420, 465, 467, 468, 471, 477-ਏ ਅਤੇ 120 ਬੀ ਤਹਿਤ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਪਟੀਸ਼ਨ ਕਰਤਾ ਨੂੰ ਧੋਖੇ ਵਿਚ ਰੱਖ ਕੇ ਲਈ ਸੈਲਰੀ
ਡਾ. ਤ੍ਰਿਵੇਦੀ ਨੇ ਪਟੀਸ਼ਨ ਵਿਚ ਦੋਸ਼ ਲਾਏ ਕਿ ਭਾਈਵਾਲੀ ਦੌਰਾਨ ਤੈਅ ਹੋਇਆ ਸੀ ਕਿ ਜੇਕਰ ਹਸਪਤਾਲ ਘਾਟੇ ਵਿਚ ਹੈ ਤਾਂ ਕੋਈ ਵੀ ਭਾਈਵਾਲ ਸੈਲਰੀ ਨਹੀਂ ਲਵੇਗਾ ਪਰ ਡਾ. ਰਾਜੇਸ਼ ਅਗਰਵਾਲ, ਡਾ. ਕਪਿਲ ਗੁਪਤਾ, ਡਾ. ਸੰਜੇ ਮਿੱਤਲ ਅਤੇ ਡਾ. ਅਨਵਰ ਇਬਰਾਹੀਮ ਨੇ ਸੀ. ਏ. ਸੰਦੀਪ ਕੁਮਾਰ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ ਸੈਲਰੀ ਅਤੇ ਹੋਰ ਖਰਚੇ ਲੈ ਲਏ। ਡਾ. ਪੰਕਜ ਤ੍ਰਿਵੇਦੀ ਨੇ ਪਟੀਸ਼ਨ ਵਿਚ ਇਹ ਵੀ ਕਿਹਾ ਕਿ ਜਦੋਂ 2021 ਵਿਚ ਉਨ੍ਹਾਂ ਪੁਲਸ ਵਿਚ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ, ਜਦੋਂ ਕਿ ਜ਼ਿਲਾ ਲੀਗਲ ਅਟਾਰਨੀ ਦੇ ਕੇਸ ਦਰਜ ਕਰਨ ਦੀ ਸਿਫਾਰਸ਼ ਦੇ ਬਾਵਜੂਦ ਕੇਸ ਦਰਜ ਨਹੀਂ ਹੋਇਆ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਹੋਏ ਨਗਰ ਕਰੀਤਨ ਦੇ ਵਿਰੋਧ ਕਰਨ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਐੱਸ. ਐੱਚ. ਓ. ਬੋਲੇ-ਰਾਤ ਨੂੰ ਦਰਜ ਹੋਵੇਗਾ ਕੇਸ
ਦੂਜੇ ਪਾਸੇ ਥਾਣਾ ਨਵੀਂ ਬਾਰਾਦਰੀ ਦੇ ਇੰਚਾਰ ਰਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਅਦਾਲਤ ਦੇ ਹੁਕਮਾਂ ਦੀ ਕਾਪੀ ਆ ਗਈ ਹੈ। ਦੇਰ ਰਾਤ ਡਾ. ਰਾਜੇਸ਼ ਅਗਰਵਾਲ, ਡਾ. ਕਪਿਲ ਗੁਪਤਾ, ਡਾ. ਸੰਜੇ ਮਿੱਤਲ ਅਤੇ ਡਾ. ਅਨਵਰ ਇਬਰਾਹੀਮ ਅਤੇ ਸੀ. ਏ. ਸੰਦੀਪ ਕੁਮਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਧੋਖਾਧੜੀ ਵਿਚ ਸ਼ਾਮਲ ਡਾ. ਰਾਜੇਸ਼ ਅਗਰਵਾਲ ਅਤੇ ਡਾ. ਸੰਜੇ ਮਿੱਤਲ 10 ਸਾਲ ਪਹਿਲਾਂ ਹੋਏ ਕਿਡਨੀ ਕਾਂਡ ਵਿਚ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ।
ਐਡਵੋਕੇਟ ਮਨਿਤ ਮਲਹੋਤਰਾ ਦੀਆਂ ਦਲੀਲਾਂ ਨਾਲ ਮਜ਼ਬੂਤ ਹੋਇਆ ਕੇਸ
ਡਾ. ਪੰਕਜ ਤ੍ਰਿਵੇਦੀ ਦੇ ਵਕੀਲ ਮਨਿਤ ਮਲਹੋਤਰਾ ਦੀਆਂ ਦਲੀਲਾਂ ਅਤੇ ਸਬੂਤਾਂ ਦੇ ਪ੍ਰਭਾਵ ਨਾਲ ਮਾਣਯੋਗ ਅਦਾਲਤ ਨੇ ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਨੂੰ ਡਾ. ਰਾਜੇਸ਼ ਅਗਰਵਾਲ, ਡਾ. ਕਪਿਲ ਗੁਪਤਾ, ਡਾ. ਸੰਜੇ ਮਿੱਤਲ ਅਤੇ ਡਾ. ਅਨਵਰ ਇਬਰਾਹੀਮ ਅਤੇ ਸੀ. ਏ. ਸੰਦੀਪ ਕੁਮਾਰ ਿਸੰਘ ਖ਼ਿਲਾਫ਼ ਧੋਖਾਧੜੀ, ਕੀਮਤੀ ਦਸਤਾਵੇਜ਼ਾਂ ਦੀ ਜਾਲਸਾਜ਼ੀ ਅਤੇ ਧੋਖਾਧਡ਼ੀ ਦੇ ਉਦੇਸ਼ ਨਾਲ ਜਾਲਸਾਜ਼ੀ, ਜਾਅਲੀ ਦਸਤਾਵੇਜ਼ਾਂ ਨੂੰ ਅਸਲ ਵਿਚ ਵਰਤਣ ਅਤੇ ਸੋਚੀ-ਸਮਝੀ ਅਪਰਾਧਿਕ ਯੋਜਨਾ ਤਿਆਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਅਹਿਮ ਕਦਮ! ਇਨ੍ਹਾਂ ਸਕੂਲਾਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
NEXT STORY