ਦੋਰਾਹਾ (ਬਿਪਨ) : ਪੰਜਾਬ 'ਚ ਰੇਲ ਗੱਡੀਆਂ ਚਲਾਉਣ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦੋਰਾਹਾ ਵਿਖੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ 'ਤੇ ਫੁੱਲ-ਮਾਲਾਵਾਂ ਭੇਂਟ ਕਰਨ ਮੌਕੇ ਕੀਤਾ। ਉਨ੍ਹਾਂ ਕਰਤਾਰਪੁਰ ਲਾਂਘੇ 'ਤੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਇਹ ਬਿਲਕੁੱਲ ਪਸੰਦ ਨਹੀਂ ਆਇਆ ਕਿ ਕਰਤਾਰਪੁਰ ਲਾਂਘਾ ਖੁੱਲ੍ਹੇ ਅਤੇ ਸ਼ੁਰੂ 'ਚ ਕਾਂਗਰਸ ਦੀ ਸਰਕਾਰ ਨੇ ਲਾਂਘਾ ਖੁੱਲ੍ਹਵਾਉਣ ਲਈ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕੇਂਦਰ ਨੂੰ ਇਹ ਪਸੰਦ ਨਹੀਂ ਆਇਆ।
ਇਹ ਵੀ ਪੜ੍ਹੋ : ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਨਿਹੰਗ ਸਿੰਘ ਦਾ ਟੁੱਟਿਆ ਸਬਰ ਦਾ ਬੰਨ੍ਹ, ਬਲੇਡ ਨਾਲ ਵੱਢੀਆਂ ਗੁੱਟ ਦੀਆਂ ਨਸਾਂ
ਹਰੀਸ਼ ਰਾਵਤ ਨੇ ਕਿਹਾ ਕਿ ਉਹ ਪੰਜਾਬ ਦੌਰੇ ਦੌਰਾਨ ਕਾਂਗਰਸੀ ਬੀਬੀਆਂ ਦੀ ਮੀਟਿੰਗ 'ਚ ਸ਼ਾਮਲ ਹੋਣ ਜਾ ਰਹੇ ਹਨ। ਪੰਜਾਬ 'ਚ ਰੇਲ ਗੱਡੀਆਂ ਨਾ ਚੱਲਣ ਸਬੰਧੀ ਕੇਂਦਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਅਤੇ ਕੋਈ ਵਿਚਲਾ ਰਸਤਾ ਕੱਢਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਨ, ਜੋ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ 'ਤੇ ਟਰੈਕ ਖ਼ਾਲੀ ਕਰ ਦਿੱਤੇ ਪਰ ਫਿਰ ਵੀ ਕੇਦਰ ਨੇ ਰੇਲਾਂ ਨਹੀਂ ਚਲਾਈਆਂ।
ਇਹ ਵੀ ਪੜ੍ਹੋ : 3 ਦਿਨਾਂ ਦੇ ਪੰਜਾਬ ਦੌਰੇ 'ਤੇ 'ਹਰੀਸ਼ ਰਾਵਤ', ਅੱਜ ਪਹਿਲੇ ਦਿਨ ਪੁੱਜਣਗੇ ਲੁਧਿਆਣਾ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰੇਲ ਮੰਤਰੀ ਨੂੰ ਚਾਹੀਦਾ ਸੀ ਕਿਸਾਨਾਂ ਨਾਲ ਆਪ ਆ ਕੇ ਗੱਲ ਕਰਦੇ ਅਤੇ ਹੱਲ ਕੱਢਦੇ ਪਰ ਕਿਸਾਨਾਂ ਨੂੰ ਉਹ ਧਰਨੇ ਦੇਣ ਬਦਲੇ ਸਜ਼ਾ ਦੇਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਖ਼ਿਲਾਫ਼ ਪਾਸ ਕੀਤੇ ਬਿੱਲ ਵਾਪਸ ਲਏ ਜਾਣ। ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਸਰਕਾਰ ਨਸ਼ੇ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਭੱਜਿਆ ਮਾਮਾ, ਇੰਝ ਖੁੱਲ੍ਹੀ ਪੂਰੀ ਕਹਾਣੀ
ਪਾਇਲ ਹਲਕੇ ਤੋ ਨਸ਼ੇ ਦੇ ਮਾਮਲੇ 'ਚ ਫੜ੍ਹੇ ਗਏ ਗੁਰਦੀਪ ਸਿੰਘ ਰਾਣੋ ਦੀਆਂ ਤਸਵੀਰਾਂ ਮੁੱਖ ਮੰਤਰੀ ਦੇ ਓ. ਐਸ. ਡੀ. ਨਾਲ ਸਾਹਮਣੇ ਆਉਣ 'ਤੇ ਰਾਵਤ ਨੇ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਨਗੇ ਅਤੇ ਹੋ ਸਕਦਾ ਹੈ ਕਿ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਹੋਵੇ ਅਤੇ ਇਸ ਦੀ ਜਾਂਚ ਕਰਵਾਈ ਜਾਵੇਗੀ।
ਜਲਾਲਾਬਾਦ ਦੇ ਰਹਿਣ ਵਾਲੇ 30 ਸਾਲਾ ਵਿਅਕਤੀ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ
NEXT STORY