ਜਲੰਧਰ(ਸੁਨੀਲ ਮਹਾਜਨ)— ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ 20 ਤਰੀਕ ਨੂੰ ਹੋ ਰਹੀ ਬਰਨਾਲਾ 'ਚ ਰੈਲੀ ਲਈ ਸੱਦਾ ਲੈ ਕੇ ਜਲੰਧਰ ਅਤੇ ਫਿਲੌਰ ਪਹੁੰਚੇ। ਫਿਲੌਰ 'ਚ ਇਕ ਸਕੂਲ ਦੇ ਪ੍ਰਿੰਸੀਪਲ ਪ੍ਰੇਮ ਸਿੰਘ ਨੂੰ ਉਨ੍ਹਾਂ ਨੇ 'ਆਮ ਆਦਮੀ ਪਾਰਟੀ' ਚ ਸ਼ਾਮਿਲ ਕੀਤਾ, ਜਿਸ ਤੋਂ ਬਾਅਦ ਜਲੰਧਰ ਵਿਖੇ ਪ੍ਰੈਸ ਵਾਰਤਾ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕੇ ਖਹਿਰਾ ਨੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਗੁੰਮਰਾਹ ਕੀਤਾ ਹੈ ਅਤੇ ਪਾਰਟੀ ਵੱਲੋਂ ਉਨ੍ਹਾਂ ਦਾ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਕਿਉਂਕਿ ਅਸਤੀਫਾ ਸਹੀ ਢੰਗ ਨਾਲ ਅਜੇ ਪਾਰਟੀ ਨੂੰ ਪ੍ਰਾਪਤ ਨਹੀਂ ਹੋਇਆ। ਖਹਿਰਾ 'ਤੇ ਵਾਰ ਕਰਦਿਆਂ ਚੀਮਾ ਨੇ ਕਿਹਾ ਕੇ ਜ਼ਮੀਰ ਜਾਗਦੇ ਦੀ ਗੱਲ ਕਰਨ ਵਾਲੇ ਖਹਿਰਾ ਦਾ ਪਾਰਟੀ ਨੇ 10 ਦਿਨ ਤੱਕ ਦਾ ਇੰਤਜ਼ਾਰ ਕੀਤਾ ਕਿ ਉਹ ਆਪਣਾ ਅਸਤੀਫਾ ਵਾਪਿਸ ਲੈਣਗੇ ਪਰ ਨਹੀਂ ਲਿਆ, ਜਿਸ ਕਾਰਨ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ਵੱਲੋਂ ਖਹਿਰਾ ਦੀ ਮੈਂਬਰਸ਼ਿਪ ਕੈਂਸਲ ਕਰਨ ਦੀ ਸਿਫਾਰਿਸ਼ ਕੀਤੀ ਗਈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਵਿਚ 20 ਜਨਵਰੀ ਨੂੰ ਹੋ ਰਹੀ ਰੈਲੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
13 ਸਾਲ ਦੀ ਮੁਸਕਾਨ ਨੇ ਖਿੜਾਏ ਲੋਕਾਂ ਦੇ ਚਿਹਰੇ, ਜਿੱਤਿਆ ਗੋਲਡ
NEXT STORY