ਖੰਨਾ(ਕਮਲ)— ਐਤਵਾਰ ਨੂੰ ਹਰਪ੍ਰੀਤ ਸਿੰਘ ਸੋਹਲ ਜਨਰਲ ਸੈਕਟਰੀ ਬੀ. ਸੀ. ਵਿੰਗ ਖੰਨਾ ਵਲੋਂ ਆਪਣੇ ਦਫਤਰ 'ਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸੋਹਲ ਨੇ ਯੂਥ ਵਰਕਰਾਂ ਨੂੰ ਪਹਿਲਾਂ ਵਾਂਗ ਇੱਕਠੇ ਰਹਿਣ ਅਤੇ ਮਿਲ ਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ। ਉਨ੍ਹਾਂ ਨੇ ਨਵੀਂ ਬਣੀ ਸਰਕਾਰ ਤੋਂ ਆਸ ਕੀਤੀ ਕਿ ਖੰਨਾ ਦੀ ਤਰੱਕੀ ਲਈ ਸਹੀ ਕਦਮ ਚੁੱਕੇ ਜਾਣ। ਆਪ ਪਾਰਟੀ 'ਤੇ ਵਾਰ ਕਰਦਿਆਂ ਹਰਪ੍ਰੀਤ ਸਿੰਘ ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਉਣ ਵਾਲੇ ਸਮੇਂ 'ਚ ਵਜੂਦ ਹੀ ਖਤਮ ਹੋ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ, ਕਰਨ ਵਰਮਾ, ਗੁਰਪ੍ਰੀਤ ਸਿੰਘ ਸੋਹਲ, ਹਰਪ੍ਰੀਤ ਸਿੰਘ ਪ੍ਰਿੰਸ, ਜਸਦੀਪ ਸਿੰਘ, ਰਾਜ ਕੁਮਾਰ, ਕੁਲਵੰਤ ਸਿੰਘ, ਸਤਵਿੰਦਰ ਸਿੰਘ, ਜਿੰਦਰ ਸਿੰਘ, ਸੰਜੇ ਕੁਮਾਰ ਆਦਿ ਹਾਜ਼ਰ ਸਨ।
ਹੈੱਡ ਫੋਨ ਨੇ ਲਈ ਮਜ਼ਦੂਰ ਦੀ ਜਾਨ
NEXT STORY