ਤਲਵੰਡੀ ਸਾਬੋ(ਮੁਨੀਸ਼)— ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤਾਂ 'ਤੇ ਖਹਿਰਾ ਦਾ ਸਵਾਗਤ ਕਰਦੇ ਹੋਏ ਕਾਂਗਰਸ ਦੀ ਬੀ ਟੀਮ ਦੱਸਿਆ ਹੈ। ਸੁਖਪਾਲ ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤਾਂ ਬਾਰੇ ਬੀਬਾ ਬਾਦਲ ਨੇ ਕਿਹਾ ਕਿ ਖਹਿਰਾ ਪੁਰਾਣਾ ਕਾਂਗਰਸੀ ਹੈ, ਪਹਿਲਾਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾਲ ਖਹਿਰਾ ਦੀ ਸਾਂਝ ਸਪੱਸ਼ਟ ਹੋ ਚੁੱਕੀ ਹੈ ਤੇ ਹੁਣ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੇ ਹਨ ਪਰ ਫਿਰ ਵੀ ਉਹ ਬਠਿੰਡਾ ਤੋਂ ਚੋਣ ਲੜਨ ਦੇ ਚਾਹਵਾਨ ਖਹਿਰਾ ਦਾ ਸਵਾਗਤ ਕਰ ਰਹੀ ਹੈ।
ਸੁਖਪਾਲ ਖਹਿਰਾ ਵਲੋਂ ਬਠਿੰਡਾ ਸੀਟ ਤੋਂ ਲੋਕ ਸਭਾ ਚੋਣ ਲੜਨ ਦੇ ਸੰਕੇਤ ਦੇਣ 'ਤੇ ਟਿੱਪਣੀ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਆਦਮੀ ਆਪਣਾ ਹਲਕਾ ਛੱਡ ਕੇ ਦੂਜੇ ਹਲਕੇ 'ਚ ਚੋਣ ਲੜਦਾ ਹੈ,ਉਸਦੀ ਕੀ ਮਜਬੂਰੀ ਹੋ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਫਿਰ ਨਸ਼ਾ ਸਮੱਗਲਰ ਦੱਸਣ ਦੇ ਸਵਾਲ 'ਤੇ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਸਨੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਤੇ ਵਿਰੋਧੀ ਧਿਰ ਵਿਚ ਆਮ ਆਦਮੀ ਪਾਰਟੀ ਹੈ ਫਿਰ ਅੜਚਨ ਕੀ ਹੈ ਜੇ ਅਕਾਲੀ ਦਲ ਦਾ ਕੋਈ ਆਗੂ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੈ ਤਾਂ ਫੜ ਕੇ ਅੰਦਰ ਕਿਉਂ ਨਹੀਂ ਸੁੱਟਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਸਿਆਸੀ ਰੋਟੀਆਂ ਸੇਕਦੇ ਹਨ ਤੇ ਲੋੜ ਪੈਣ 'ਤੇ ਫਿਰ ਮੁਆਫੀ ਮੰਗ ਲੈਣਗੇ।
ਕਰਨੈਲ ਸਿੰਘ ਪੀਰ ਮੁਹੰਮਦ 'ਅਕਾਲੀ ਦਲ ਟਕਸਾਲੀ' 'ਚ ਹੋਏ ਸ਼ਾਮਲ
NEXT STORY