ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਹਮਦਰਦ ਰਾਮ ਸਿੰਘ ਰਾਣਾ ਗੋਲਡਨ ਹੱਟ ਢਾਬੇ ਦੇ ਮਾਲਕ ਨਾਲ ਮੁਲਾਕਾਤ ਕਰਨ ਲਈ ਆਪਣੇ ਹੋਰਨਾਂ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਕੁਰੂਕਸ਼ੇਤਰ ਵਿਖੇ ਪੁੱਜੇ ਅਤੇ ਉਨ੍ਹਾਂ ਦਾ ਪੂਰਨ ਤੌਰ ’ਤੇ ਸਮਰਥਨ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ- ਕੈਪਟਨ ਤੇ ਮੋਦੀ ਸਾਂਝੇ ਏਜੰਡੇ ਤਹਿਤ ਕਿਸਾਨਾਂ ਨੂੰ ਕਰ ਰਹੇ ਪ੍ਰੇਸ਼ਾਨ : ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਰਾਣਾ ਜੀ ਇਕ ਅਜਿਹੇ ਇਨਸਾਨ ਹਨ ਜੋ ਲੋਕਾਂ ਦੀ ਭਲਾਈ ਅਤੇ ਕਿਸਾਨਾਂ ਦੇ ਸਮਰਥਨ ਵਿਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਪਰ ਭਾਜਪਾ ਸਰਕਾਰ ਨੂੰ ਇਨ੍ਹਾਂ ਵੱਲੋਂ ਕੀਤੀ ਸੇਵਾ ਇੰਨੀ ਰੜਕਣ ਲੱਗੀ ਹੈ ਕਿ ਉਨ੍ਹਾਂ ਨੇ ਆਪਣਾ ਪ੍ਰਸ਼ਾਸਨ ਦਾ ਜ਼ੋਰ ਲਾਉਂਦੇ ਹੋਏ ਇਨ੍ਹਾਂ ਦੇ ਢਾਬੇ ਦਾ ਰਸਤਾ ਹੀ ਪੱਕੇ ਤੌਰ ’ਤੇ ਬੈਰੀਕੇਟ ਕਰ ਕੇ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ- ਇਟਲੀ 'ਚ ਸੜਕ ਹਾਦਸੇ ਤੋਂ ਬਾਅਦ 8 ਮਹੀਨਿਆਂ ਤੋਂ ਕੋਮਾ 'ਚ ਗਏ ਨੌਜਵਾਨ ਦੇ ਮਾਤਾ-ਪਿਤਾ ਨੇ ਸਰਕਾਰਾਂ ਨੂੰ ਲਾਈ ਗੁਹਾਰ
ਉਨ੍ਹਾਂ ਕਿਹਾ ਕਿ ਰਾਮ ਸਿੰਘ ਰਾਣਾ ਵਲੋਂ ਕਿਸਾਨਾਂ ਦੀ ਡੱਟ ਕੇ ਜੋ ਮਦਦ ਕੀਤੀ ਗਈ, ਉਸੇ ਕਾਰਨ ਹੀ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਉਨ੍ਹਾਂ ਵਿਰੁੱਧ ਨਿੰਦਣਯੋਗ ਪੈਂਤੜੇ ਵਰਤ ਰਹੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਇਨਸਾਫ਼ ਦੀ ਇਸ ਜੰਗ ਵਿੱਚ ਹਰ ਪੱਖੋਂ ਉਨ੍ਹਾ ਦਾ ਪੂਰਾ ਸਾਥ ਵੀ ਨਿਭਾਵੇਗਾ।
ਇਹ ਵੀ ਪੜ੍ਹੋ- ਬੇਅਦਬੀ ਦੀਆਂ ਘਟਨਾਵਾਂ ਦੇ ਲਗਾਤਾਰ ਵਾਪਰਨ ਪਿਛੇ ਇਕ ਵੱਡੀ ਸਾਜ਼ਿਸ, ਜਿਸ ਨੂੰ ਨਹੀਂ ਕੀਤਾ ਜਾਵੇਗਾ ਬਰਦਾਸਤ: ਅਜਨਾਲਾ
ਕੈਪਟਨ ਤੇ ਮੋਦੀ ਸਾਂਝੇ ਏਜੰਡੇ ਤਹਿਤ ਕਿਸਾਨਾਂ ਨੂੰ ਕਰ ਰਹੇ ਪ੍ਰੇਸ਼ਾਨ : ਭਗਵੰਤ ਮਾਨ
NEXT STORY