ਤਰਨਤਾਰਨ (ਰਮਨ) : ਬੀਤੀ ਦੇਰ ਰਾਤ ਇਕ ਵਜੇ ਜ਼ਿਲਾ ਤਰਨਤਾਰਨ ਨੇ ਸਰਹੱਦੀ ਖੇਤਰ ਖੇਮਕਰਨ ਸੈਕਟਰ ਵਿਚ ਨਿੱਜੀ ਟੈਂਪੂ ਟਰੈਵਲ ਰਾਹੀਂ ਸ੍ਰੀ ਹਜ਼ੂਰ ਸਾਹਿਬ ਤੋਂ 11 ਵਿਅਕਤੀਆਂ ਦੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਤਰਨਤਾਰਨ ਦੇ ਜ਼ਿਲ੍ਹਾ ਪੱਧਰੀ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ 11 ਵਿਅਕਤੀ ਜਿਸ ਟੈਂਪੂ ਟਰੈਵਲ ਰਾਹੀਂ ਤਰਨਤਾਰਨ ਪੁੱਜੇ ਹਨ ਉਸ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜੋ ਮਹਾਰਾਸ਼ਟਰ ਨਾਂਦੇੜ ਸ਼ਹਿਰ ਦਾ ਰਹਿਣ ਵਾਲਾ ਹੈ।
ਫਿਲਹਾਲ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ 11 ਵਿਅਕਤੀਆਂ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ। ਉਧਰ ਟੈਂਪੂ ਟਰੈਵਲ ਦੇ ਚਾਲਕ ਮਨਜੀਤ ਸਿੰਘ ਨੇ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਦੀ ਕੋਈ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਨਹੀਂ ਆਈ ਹੈ ਅਤੇ ਨਾ ਹੀ ਉਸ ਨੇ ਕੋਈ ਟੈਸਟ ਕਰਵਾਇਆ ਹੈ। ਇਹ ਜਾਣਕਾਰੀ ਉਸ ਨੇ ਇਕ ਵੀਡੀਓ ਰਾਹੀਂ ਦਿੱਤੀ ਹੈ । ਵਿਅਕਤੀਆਂ ਜਿਨ੍ਹਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ ਦੇ ਸੈਂਪਲ ਲੈ ਲਏ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਇਨ੍ਹਾਂ 11 ਵਿਅਕਤੀਆਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਕਿਉਂਕਿ ਇਹ ਦੂਸਰੇ ਸੂਬੇ ਤੋਂ ਜ਼ਿਲਾ ਤਰਨ ਤਾਰਨ ਅੰਦਰ ਪੁੱਜੇ ਹਨ ।
ਹੁਸ਼ਿਆਰਪੁਰ: ਕਰਫਿਊ ਵਿਚਾਲੇ ਸੇਵਾ ਮੁਕਤ ਡੀ.ਐੱਸ.ਪੀ. ਸ਼ੱਕੀ ਹਾਲਾਤ 'ਚ ਲਾਪਤਾ
NEXT STORY