ਮਲੋਟ (ਜੁਨੇਜਾ) : ਅੱਜ ਦਿਨ ਚੜ੍ਹਦੇ ਮਲੋਟ ਰੇਲਵੇ ਕਾਲੋਨੀ ਨੇੜੇ ਇਕ ਪਾਣੀ ਡਿੱਗੀ ਵਿਚੋਂ ਵਿਅਕਤੀ ਦੀ ਸਿਰ ਕੱਟੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵਿਅਕਤੀ ਦਾ ਧੜ ਡਿੱਗੀ 'ਚੋਂ ਬਰਾਮਦ ਹੋਇਆ ਹੈ ਜਦਕਿ ਉਸ ਦਾ ਸਿਰ ਨੇੜੇ ਪਈ ਬੋਰੀ ਵਿੱਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ, ਜੋ ਕੀ ਰੇਲਵੇ ਕਾਲੋਨੀ 'ਚ ਇਕ ਕੁਆਰਟਰ 'ਚ ਪਤਨੀ ਨੀਲਮ ਰਾਣੀ ਸਮੇਤ 3 ਬੱਚਿਆਂ ਨਾਲ ਰਹਿੰਦਾ ਸੀ। ਦੱਸ ਦੇਈਏ ਕਿ ਮ੍ਰਿਤਕ ਅਮਰਨਾਥ ਪ੍ਰਾਈਵੇਟ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ- ਕੁੜੀ ਦੀਆਂ ਗੱਲਾਂ ’ਚ ਆ ਕੇ ਚੰਡੀਗੜ੍ਹ ਪਹੁੰਚਿਆ ਮੁੰਡਾ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
ਸੂਤਰਾਂ ਮੁਤਾਬਕ ਮ੍ਰਿਤਕ ਦੀ ਪਤਨੀ ਨੀਲਮ ਰਾਣੀ ਅਤੇ ਉਸਦਾ ਦੋਸਤ ਵਿਨੇਸ਼ ਕੁਮਾਰ ਫਰਾਰ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਦੋਵਾਂ ਦੇ ਨਾਜਾਇਜ਼ ਸੰਬੰਧ ਹਨ। ਇਸ ਘਟਨਾ ਦਾ ਪਤਾ ਲੱਗਣ 'ਤੇ ਰੇਲਵੇ ਪੁਲਸ, ਅਬੋਹਰ ਦੇ ਐੱਸ.ਐੱਚ.ਓ. ਕਸਤੂਰ ਲਾਲ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਸੰਬੰਧੀ ਸਿਟੀ ਮਲੋਟ ਵਿਖੇ ਸੂਚਨਾ ਦਿੱਤੀ ਗਈ ਹੈ। ਇਸ ਤੋਂ ਬਾਅਦ ਡੀ.ਐੱਸ.ਪੀ. ਭੁਪਿੰਦਰ ਸਿੰਘ ਰੰਧਾਵਾ ਅਤੇ ਸਿਟੀ ਮਲੋਟ ਦੇ ਮੁੱਖ ਅਫ਼ਸਰ ਵਰੁਣ ਕੁਮਾਰ ਨੇ ਘਟਨਾ ਵਾਲੀ ਥਾਂ 'ਤੇ ਆ ਕੇ ਜਾਂਚ ਕੀਤੀ ਅਤੇ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮ੍ਰਿਤਕ ਅਮਰਨਾਥ ਦੀ ਪਤਨੀ ਅਤੇ ਦੋਸਤ ਦੀ ਭਾਲ ਵੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪ੍ਰੇਮਿਕਾ ਦੀ ਮੌਤ ਮਗਰੋਂ ਡੂੰਘੇ ਸਦਮੇ 'ਚ ਗਿਆ ਪ੍ਰੇਮੀ, ਖ਼ੁਦ ਵੀ ਫ਼ਾਹਾ ਲੈ ਕੇ ਖ਼ਤਮ ਕੀਤੀ ਜ਼ਿੰਦਗੀ
NEXT STORY