ਫਰੀਦਕੋਟ (ਹਾਲੀ) : ਇੱਥੋਂ ਦੇ ਗੁਰੂ ਤੇਗ ਬਹਾਦੁਰ ਨਗਰ 'ਚ ਚੱਲ ਰਹੀ ਬੀਕਾਨੇਰ ਸੋਨ ਪਾਪੜੀ (ਪਤੀਸਾ) ਦੀ ਫੈਕਟਰੀ 'ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਵੱਡੀ ਮਾਤਰਾ 'ਚ ਸਿਹਤ ਵਿਭਾਗ ਦੀ ਟੀਮ ਨੇ ਗੰਦਗੀ ਵਾਲੀ ਜਗ੍ਹਾ 'ਚ ਬਣਾਈ ਜਾ ਰਹੀ ਸੋਨਪਾਪੜੀ ਬਰਾਮਦ ਕੀਤਾ। ਸਿਹਤ ਵਿਭਾਗ ਨੇ 3 ਕੁਇੰਟਲ ਤੋਂ ਜ਼ਿਆਦਾ ਪਤੀਸਾ ਮੌਕੇ 'ਤੇ ਨਸ਼ਟ ਕਰਵਾ ਦਿਤਾ।
ਦੱਸ ਦਈਏ ਕਿ ਫੈਕਟਰੀ 'ਚ ਵੱਡੀ ਮਾਤਰਾ 'ਚ ਪਤੀਸਾ ਜ਼ਬਤ ਕੀਤਾ ਗਿਆ ਹੈ। ਇਹ ਪਤੀਸਾ 22 ਮਜ਼ਦੂਰਾਂ ਦੀ ਮਦਦ ਨਾਲ ਬੇਹੱਦ ਗੰਦਗੀ ਭਰੀ ਜਗ੍ਹਾ 'ਤੇ ਬਣਾਇਆ ਜਾ ਰਿਹਾ ਸੀ। ਸੂਤਰਾਂ ਅਨੁਸਾਰ ਸੈਂਪਲ ਫੇਲ ਹੋਣ 'ਤੇ ਫੈਕਟਰੀ ਨੂੰ 5 ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਹਰਸਿਮਰਤ ਕੌਰ ਵਲੋਂ ਅੱਜ ਰੱਖਿਆ ਜਾਵੇਗਾ ਏਮਜ਼ ਦਾ ਨੀਂਹ ਪੱਥਰ
NEXT STORY