ਅੰਮ੍ਰਿਤਸਰ, (ਦਲਜੀਤ)- ਦਿਹਾਤੀ ਖੇਤਰ 'ਚ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਇਕ ਕੈਮਿਸਟ ਦੀ ਦੁਕਾਨ 'ਤੇ ਸਿਹਤ ਵਿਭਾਗ ਨੇ ਛਾਪਾ ਮਾਰਿਆ ਪਰ ਕੈਮਿਸਟ ਮੈਡੀਕਲ ਸਟੋਰ ਬੰਦ ਕਰ ਕੇ ਜਾ ਚੁੱਕਾ ਸੀ। ਵਿਭਾਗ ਨੇ ਕਾਰਵਾਈ ਕਰਦਿਆਂ ਸਟੋਰ ਨੂੰ ਸੀਲ ਕਰ ਦਿੱਤਾ ਹੈ।
ਡਰੱਗ ਇੰਸਪੈਕਟਰ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਬੱਲ ਸਚੰਦਰ 'ਚ ਕੁਲਦੀਪ ਕੁਮਾਰ ਨਾਂ ਦਾ ਕੈਮਿਸਟ ਨਸ਼ੇ ਦੀਆਂ ਦਵਾਈਆਂ ਵੇਚ ਰਿਹਾ ਸੀ, ਉਨ੍ਹਾਂ ਨੂੰ ਇਸ ਸਬੰਧੀ ਏਅਰਪੋਰਟ ਪੁਲਸ ਵੱਲੋਂ ਆਨਲਾਈਨ ਸੂਚਨਾ ਭੇਜੀ ਗਈ ਸੀ, ਜਿਸ ਦੇ ਆਧਾਰ 'ਤੇ ਇਕ ਟੀਮ ਬਣਾਈ ਗਈ ਅਤੇ ਕੁਲਦੀਪ ਕੁਮਾਰ ਦੇ ਸੁਖਮਨੀ ਮੈਡੀਕਲ ਸਟੋਰ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਕੈਮਿਸਟ ਆਪਣਾ ਸਟੋਰ ਬੰਦ ਕਰ ਕੇ ਜਾ ਚੁੱਕਾ ਸੀ। ਕੁਲਦੀਪ ਕੁਮਾਰ ਦੇ ਮੋਬਾਇਲ 'ਤੇ ਫੋਨ ਕਰਨ 'ਤੇ ਉਸ ਨੇ ਆਪਣਾ ਫੋਨ ਸਵਿਚ ਆਫ ਕਰ ਦਿੱਤਾ। ਸਿੱਧੂ ਅਨੁਸਾਰ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਮੈਡੀਕਲ ਸਟੋਰ ਨੂੰ ਸੀਲ ਕਰ ਕੇ ਬਾਹਰ ਨੋਟਿਸ ਲਾ ਦਿੱਤਾ ਹੈ। ਇਸ ਮੌਕੇ ਅਖਿਲੇਸ਼ ਤੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਵੀ ਮੌਜੂਦ ਸਨ।
40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੋਮਗਾਰਡ ਦਾ ਜ਼ਿਲਾ ਕਮਾਂਡੈਂਟ ਗ੍ਰਿਫਤਾਰ
NEXT STORY