ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪਹਿਲੀ ਵਾਰ ਬੁਲਾਈ ਗਈ 'ਆਲ ਪਾਰਟੀ ਐੱਮ. ਪੀ.' ਮੀਟਿੰਗ ਪੂਰੀ ਤਰ੍ਹਾਂ ਫਲਾਪ ਸਿੱਧ ਹੋਈ। ਸੂਬੇ ਦੇ 20 ਸੰਸਦ ਮੈਂਬਰਾਂ 'ਚੋਂ ਸਿਰਫ 4 ਹੀ ਮੀਟਿੰਗ 'ਚ ਹਿੱਸਾ ਲੈਣ ਪੁੱਜੇ। ਮੀਟਿੰਗ ਦਾ ਸਮਾਂ ਨਿਕਲ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬ੍ਰਹਮ ਮੋਹਿੰਦਰਾ ਨੇ ਸੰਸਦ ਮੈਂਬਰਾਂ ਦੇ ਨਾ ਆਉਣ 'ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਮੀਟਿੰਗ ਇਸ ਮਕਸਦ ਨਾਲ ਬੁਲਾਈ ਗਈ ਸੀ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ ਪਾਰਟੀ ਲਾਈਨ ਤੋਂ ਅੱਗੇ ਆ ਕੇ ਇਕਜੁੱਟ ਤੌਰ 'ਤੇ ਸੂਬੇ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ। ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਪੰਜਾਬ ਦੀ ਆਵਾਜ਼ ਬਣਨ ਦਾ ਸੁਨਿਹਰੀ ਮੌਕਾ ਖੋਹ ਦਿੱਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਮੁਤਾਬਕ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੀ ਪ੍ਰਧਾਨਗੀ 'ਚ ਬੁਲਾਈ ਗਈ ਸੀ। ਮੀਟਿੰਗ 'ਚ ਪੰਜਾਬ ਨਾਲ ਜੁੜੇ 26 ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਸੀ। ਇਸ ਮੀਟਿੰਗ 'ਚ ਕਾਂਗਰਸ ਸਾਂਸਦ ਸੁਨੀਲ ਜਾਖੜ, ਸੰਤੋਖ ਸਿੰਘ ਚੌਧਰੀ, ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਹਿੱਸਾ ਲਿਆ।
ਧੁੰਦ ਤੇ ਸਰਦੀ ਦੇ ਕਾਰਨ ਰਿਟ੍ਰੀਟ ਸੈਰੇਮਨੀ ਦਾ ਸਮਾਂ ਤਬਦੀਲ, ਸੁਰੱਖਿਆ ਵਿਵਸਥਾ ਸਖਤ
NEXT STORY