ਚੰਡੀਗੜ੍ਹ (ਅਧੀਰ ਰੋਹਾਲ) : ਸ਼ਹਿਰ ’ਚ ਹੁਣ ਗਰਮੀਆਂ ਦਾ ਮੌਸਮ ਆ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਹੌਲੀ-ਹੌਲੀ ਵੱਧ ਰਿਹਾ ਪਾਰਾ ਹੁਣ 38 ਡਿਗਰੀ ਨੂੰ ਛੂਹ ਰਿਹਾ ਹੈ। ਦਿਨ ਦੇ ਤਾਪਮਾਨ ਦੇ ਨਾਲ-ਨਾਲ ਹੁਣ ਰਾਤ ਦਾ ਘੱਟੋ-ਘੱਟ ਤਾਪਮਾਨ ਵੀ 18 ਡਿਗਰੀ ਤੋਂ ਘੱਟ ਨਹੀਂ ਹੈ। ਐਤਵਾਰ ਨੂੰ ਸ਼ਹਿਰ ’ਚ ਪਾਰਾ 37.4 ਡਿਗਰੀ ਅਤੇ ਹਵਾਈ ਅੱਡੇ ’ਤੇ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ ਸੀ ਪਰ ਰਾਤ ਦੇ ਤਾਪਮਾਨ ’ਚ ਵਾਧਾ ਸਪੱਸ਼ਟ ਤੌਰ ’ਤੇ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਗਰਮੀ ਹੋਰ ਵਧੇਗੀ। ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਵੀ ਗਰਮ ਹੋਣ ਦੇ ਨਾਲ ਗਰਮੀ ਵਧ ਰਹੀ ਹੈ। ਹਾਲਾਂਕਿ ਹਾਲੇ ਸਵੇਰੇ ਅਤੇ ਸ਼ਾਮ ਨੂੰ ਗਰਮੀ ਤੋਂ ਰਾਹਤ ਹੈ।
15 ਤੋਂ ਬਾਅਦ ਹੋਰ ਤਿੱਖੀ ਹੋਵੇਗੀ ਸੂਰਜ ਦੀ ਚਮਕ
ਆਉਣ ਵਾਲੇ ਦਿਨਾਂ ’ਚ ਤਾਪਮਾਨ 39 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। 8 ਅਪ੍ਰੈਲ ਤੋਂ ਬਾਅਦ ਪਹਾੜਾਂ ’ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੈਦਾਨੀ ਇਲਾਕਿਆਂ ’ਚ ਵੱਧਦਾ ਤਾਪਮਾਨ 10 ਤੋਂ 14 ਅਪ੍ਰੈਲ ਤੱਕ ਰੁਕਿਆ ਰਹੇਗਾ ਪਰ 15 ਅਪ੍ਰੈਲ ਤੋਂ ਬਾਅਦ ਵੱਧਦੇ ਤਾਪਮਾਨ ਦੇ ਨਾਲ ਗਰਮੀ ਲਗਾਤਾਰ ਵਧੇਗੀ। ਹਾਲਾਂਕਿ ਪਹਾੜਾਂ ’ਚ ਇਸ ਅਪ੍ਰੈਲ ’ਚ ਵਾਰ-ਵਾਰ ਹੋਣ ਵਾਲੀ ਪੱਛਮੀ ਗੜਬੜੀ ਦੇ ਸਪੈੱਲ ਤਾਪਮਾਨ ਲਗਾਤਾਰ ਵੱਧਣ ਤੋਂ ਰੋਕਣਗੇ।
ਪੁਲਸ ਛਾਉਣੀ 'ਚ ਬਦਲਿਆ ਫਰੀਦਕੋਟ ਦਾ ਬੱਸ ਸਟੈਂਡ, ਵੱਡੀ ਗਿਣਤੀ ਪੁਲਸ ਨੇ ਸਾਂਭਿਆ ਮੋਰਚਾ
NEXT STORY