ਮੋਹਾਲੀ (ਨਿਆਮੀਆਂ) : ਮੋਹਾਲੀ ਜ਼ਿਲ੍ਹੇ 'ਚ ਅੱਜ ਹੋਈ ਪਹਿਲੀ ਬਰਸਾਤ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ। ਨਗਰ ਨਿਗਮ ਦੇ ਪ੍ਰਬੰਧਾਂ ਦੀ ਇਸ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੇ ਫੇਜ਼-11 'ਚ ਤਾਂ ਲੋਕਾਂ ਦੇ ਘਰਾਂ ਤੱਕ ਪਾਣੀ ਭਰ ਗਿਆ। ਮੋਹਾਲੀ ਦੇ ਹੋਰ ਕਈ ਹਿੱਸਿਆਂ 'ਚ ਵੀ ਪਾਣੀ ਭਰ ਗਿਆ ਪਰ ਫੇਜ਼-11 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਾਲੇ ਬੱਦਲਾਂ ਨੇ ਸਵੇਰੇ ਹੀ ਪਾਇਆ ਹਨ੍ਹੇਰ, ਭਾਰੀ ਮੀਂਹ ਨੇ ਸੁਹਾਵਣਾ ਕੀਤਾ ਮੌਸਮ (ਤਸਵੀਰਾਂ)
ਇਸ ਸਬੰਧੀ ਜਦੋਂ ਇਲਾਕੇ ਦੇ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਪਾਣੀ ਦੀ ਨਿਕਾਸੀ ਵਾਲੇ ਪਾਈਪਾਂ 'ਚ ਬੱਜਰੀ ਭਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ 'ਚ ਥਾਣੇ 'ਚ ਸ਼ਿਕਾਇਤ ਕਰਨ ਜਾ ਰਹੇ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਬੁਲਾਈਆਂ ਗਈਆਂ ਹਨ, ਜੋ ਪਾਈਪਾਂ ਨੂੰ ਪੁੱਟ ਕੇ ਬੱਜਰੀ ਕੱਢਣਗੀਆਂ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ 'ਅਗਨੀਪਥ' ਖ਼ਿਲਾਫ਼ ਮਤਾ ਪਾਸ, CM ਮਾਨ ਨੇ ਭਾਜਪਾ 'ਤੇ ਕੱਸਿਆ ਤੰਜ
ਇਸ ਤੋਂ ਬਾਅਦ ਹੀ ਪਾਣੀ ਦੀ ਨਿਕਾਸੀ ਆਸਾਨੀ ਨਾਲ ਹੋ ਸਕੇਗੀ। ਇਸੇ ਤਰ੍ਹਾਂ ਹੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਇਲਾਕੇ ਫੇਜ਼-3ਬੀ2, 5, ਸੈਕਟਰ-70 'ਚ ਵੀ ਹੇਠਲੇ ਇਲਾਕਿਆਂ 'ਚ ਕਾਫੀ ਪਾਣੀ ਭਰ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ 'ਜੈ ਕ੍ਰਿਸ਼ਨ ਸਿੰਘ ਰੌੜੀ'
ਕੁਲਜੀਤ ਸਿੰਘ ਬੇਦੀ ਨੇ ਵੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਉੱਥੇ ਪਾਣੀ ਦੀ ਨਿਕਾਸੀ ਕਰਵਾਈ। ਇੱਥੇ ਵੀ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਉੱਥ ਹੀ ਸ਼ਹਿਰ 'ਚ ਪਏ ਮੀਂਹ ਅਤੇ ਤੇਜ਼ ਹਵਾ ਕਾਰਨ ਫੇਜ਼-3ਬੀ2 'ਚ ਇਕ ਘਰ ਦੇ ਅੱਗੇ ਖੜ੍ਹੀ ਕਾਰ 'ਤੇ ਦਰੱਖਤ ਡਿੱਗ ਗਿਆ। ਇਸ ਕਾਰਨ ਕਾਰ ਨੂੰ ਕਾਫੀ ਨੁਕਸਾਨ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਵਧ ਸਕਦੀ ਹੈ ਕੋਰੋਨਾ ਪੀੜਤਾਂ ਦੀ ਗਿਣਤੀ, ਸਾਹਮਣੇ ਆ ਰਹੇ ਹੈਰਾਨ ਕਰਦੇ ਅੰਕੜੇ
NEXT STORY